For the best experience, open
https://m.punjabitribuneonline.com
on your mobile browser.
Advertisement

ਹਿੰਦੂ ਕੁਸ਼ ਹਿਮਾਲਿਆ ’ਚ ਬਰਫ਼ਬਾਰੀ ’ਚ ਭਾਰੀ ਕਮੀ ਕਾਰਨ ਜਲ ਸੰਕਟ ਪੈਦਾ ਹੋਣ ਦਾ ਖ਼ਤਰਾ

11:07 AM Jun 17, 2024 IST
ਹਿੰਦੂ ਕੁਸ਼ ਹਿਮਾਲਿਆ ’ਚ ਬਰਫ਼ਬਾਰੀ ’ਚ ਭਾਰੀ ਕਮੀ ਕਾਰਨ ਜਲ ਸੰਕਟ ਪੈਦਾ ਹੋਣ ਦਾ ਖ਼ਤਰਾ
Advertisement

ਨਵੀਂ ਦਿੱਲੀ, 17 ਜੂਨ
ਹਿੰਦੂ ਕੁਸ਼ ਹਿਮਾਲਿਆ ਵਿਚ ਇਸ ਸਾਲ ਬਰਫ਼ਬਾਰੀ ਵਿਚ ਰਿਕਾਰਡ ਗਿਰਾਵਟ ਕਾਰਨ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੇਪਾਲ ਸਥਿਤ ਅੰਤਰ-ਸਰਕਾਰੀ ਸੰਸਥਾ ਇੰਟਰਨੈਸ਼ਨਲ ਸੈਂਟਰ ਫਾਰ ਇੰਟੈਗਰੇਟਿਡ ਮਾਊਂਟੇਨ ਡਿਵੈਲਪਮੈਂਟ ਦੇ ਪ੍ਰਮੁੱਖ ਮਾਹਿਰਾਂ ਨੇ ਜਲ ਪ੍ਰਬੰਧਨ ਅਥਾਰਟੀਆਂ ਨੂੰ ਸੋਕਾ ਪ੍ਰਬੰਧਨ ਰਣਨੀਤੀਆਂ ਅਤੇ ਸੰਕਟਕਾਲੀਨ ਜਲ ਸਪਲਾਈ ਉਪਾਅ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਹਿੰਦੂ ਕੁਸ਼ ਹਿਮਾਲੀਅਨ ਖੇਤਰ ਬਰਫ਼, ਬਰਫ਼ ਦੇ ਪਹਾੜ, ਝੀਲਾਂ ਅਤੇ ਦਰਿਆਵਾਂ ਸਮੇਤ ਧਰਤੀ ਦੀ ਸਤ੍ਵਾ 'ਤੇ ਜੰਮੇ ਪਾਣੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਇਹ ਜੰਮਿਆ ਹੋਇਆ ਪਾਣੀ ਹਿੰਦੂ ਕੁਸ਼ ਹਿਮਾਲੀਅਨ ਖੇਤਰ ਵਿੱਚ ਰਹਿਣ ਵਾਲੇ ਲਗਪਗ 24 ਕਰੋੜ ਲੋਕਾਂ ਲਈ ਤਾਜ਼ੇ ਪਾਣੀ ਦਾ ਮਹੱਤਵਪੂਰਨ ਸਰੋਤ ਹੈ ਅਤੇ ਹੇਠਲੇ ਖੇਤਰਾਂ ਵਿੱਚ ਰਹਿਣ ਵਾਲੇ ਲਗਪਗ 165 ਕਰੋੜ ਲੋਕਾਂ ਨੂੰ ਇਸ ਜੰਮੇ ਹੋਏ ਪਾਣੀ ਤੋਂ ਲਾਭ ਮਿਲਦਾ ਹੈ।

Advertisement

Advertisement
Author Image

Advertisement
Advertisement
×