ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਿੱਪਰਾਂ ਕਾਰਨ ਭਾਖੜਾ ਨਹਿਰ ਦੇ ਪੁਲ ਟੁੱਟਣ ਦਾ ਖਤਰਾ

06:34 AM Aug 05, 2024 IST
ਟਿੱਪਰਾਂ ਦੀ ਆਵਾਜਾਈ ਕਾਰਨ ਭਾਖੜਾ ਨਹਿਰ ਦੇ ਪੁਲ ਦੀ ਟੁੱਟੀ ਹੋਈ ਰੇਲਿੰਗ।

ਜਗਮੋਹਨ ਸਿੰਘ
ਘਨੌਲੀ, 4 ਅਗਸਤ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਸੁਆਹ ਢੋਣ ਵਾਲੇ ਟਿੱਪਰਾਂ ਦੀ ਆਵਾਜਾਈ ਕਾਰਨ ਘਨੌਲੀ ਅਤੇ ਥਰਮਲ ਪਲਾਂਟ ਵਿਚਕਾਰ ਭਾਖੜਾ ਨਹਿਰ ਦੀ ਪਟੜੀ ’ਤੇ ਲੱਗੇ ਪੁਲ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਨਹਿਰ ਦੇ ਪੁਲ ਤੋਂ ਟਿੱਪਰਾਂ ਦੀ ਆਵਾਜਾਈ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਥਰਮਲ ਪਲਾਂਟ ਦੀ ਸੁਆਹ ਢੋਣ ਲਈ ਅੰਬੂਜਾ ਮਾਰਗ ਬਣਿਆ ਹੋਇਆ ਹੈ ਅਤੇ ਪਹਿਲਾਂ ਇਸੇ ਹੀ ਮਾਰਗ ਤੋਂ ਸੁਆਹ ਵਾਲੇ ਵਾਹਨ ਗੁਜ਼ਰਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਥਰਮਲ ਪ੍ਰਸ਼ਾਸਨ ਵੱਲੋਂ ਟਿੱਪਰਾਂ ਦੀ ਆਵਾਜਾਈ ਇਸ ਪਾਸੇ ਵੱਲ ਕਰ ਦਿੱਤੀ ਗਈ ਹੈ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਦੱਸਿਆ ਕਿ ਇਸ ਪਾਸੇ ਭਾਖੜਾ ਨਹਿਰ ਦੀ ਪਟੜੀ ਵਾਲਾ ਰਸਤਾ ਤੰਗ ਹੈ, ਜਿੱਥੇ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਅਤੇ ਥਰਮਲ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਟਿੱਪਰ ਚਾਲਕਾਂ ਨੇ ਭਾਖੜਾ ਨਹਿਰ ਦੇ ਪੁਲ ਦੀ ਰੇਲਿੰਗ ਵੀ ਤੋੜ ਦਿੱਤੀ ਹੈ। ਲੋਕਾਂ ਨੇ ਦੱਸਿਆ ਕਿ ਅੰਬੂਜਾ ਕੰਪਨੀ ਵੱਲੋਂ ਦਬੁਰਜੀ ਨੇੜੇ ਪ੍ਰਦੂਸ਼ਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੁਆਹ ਵਾਲੇ ਟਿੱਪਰਾਂ ਦੇ ਟਾਇਰ ਧੋਣ ਤੇ ਸੁਆਹ ਗਿੱਲੀ ਕਰਨ ਲਈ ਵਾਸ਼ਿੰਗ ਸਟੇਸ਼ਨ ਵੀ ਲਗਾਇਆ ਹੋਇਆ ਹੈ, ਜਦੋਂਕਿ ਇਸ ਪਾਸੇ ਵਾਸ਼ਿੰਗ ਸਟੇਸ਼ਨ ਨਾ ਹੋਣ ਕਾਰਨ ਸੁੱਕੀ ਸੁਆਹ ਸੜਕ ’ਤੇ ਗਿਰਦੀ ਰਹਿੰਦੀ ਹੈ, ਜਿਸ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ। ਉਧਰ ਬੀਬੀਐੱਮਬੀ ਵਿਭਾਗ ਵੱਲੋਂ ਭਾਖੜਾ ਨਹਿਰ ਦੀ ਪਟੜੀ ’ਤੇ ਦੋ ਵਾਰ ਬੁਰਜੀਆਂ ਗੱਡ ਕੇ ਟਿੱਪਰਾਂ ਦੀ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵੇਂ ਵਾਰੀ ਟਿੱਪਰ ਚਾਲਕਾਂ ਨੇ ਬੀਬੀਐੱਮਬੀ ਦੀਆਂ ਬੁਰਜੀਆਂ ਉਖਾੜ ਦਿੱਤੀਆਂ।

Advertisement

ਜਲਦੀ ਕੀਤਾ ਜਾਵੇਗਾ ਪੱਕਾ ਬੰਦੋਬਸਤ: ਐੱਸਡੀਓ

ਬੀਬੀਐੱਮਬੀ ਵਿਭਾਗ ਦੇ ਐੱਸਡੀਓ ਨਵਪ੍ਰੀਤ ਸਿੰਘ ਨੇ ਕਿਹਾ ਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਭਾਖੜਾ ਨਹਿਰ ਦੇ ਪੁਲ ਨੂੰ ਬਚਾਉਣ ਲਈ ਜਲਦੀ ਹੀ ਪੱਕਾ ਬੰਦੋਬਸਤ ਕੀਤਾ ਜਾਵੇਗਾ।

Advertisement
Advertisement
Advertisement