For the best experience, open
https://m.punjabitribuneonline.com
on your mobile browser.
Advertisement

ਗਦਰੀ ਸਮਾਗਮ ’ਚ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਹੋਕਾ

07:38 AM Oct 21, 2024 IST
ਗਦਰੀ ਸਮਾਗਮ ’ਚ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਹੋਕਾ
ਮੰਚ ’ਤੇ ਮੌਜੂਦ ਦੇਸ਼ਭਗਤ ਯਾਦਗਾਰ ਕਮੇਟੀ ਦੇ ਨੁਮਾਇੰਦੇ ਤੇ ਹੋਰ ਆਗੂ।
Advertisement

ਜਸਬੀਰ ਸ਼ੇਤਰਾ
ਜਗਰਾਉਂ, 20 ਅਕਤੂਬਰ
ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ ਦੀ ਸਰਪ੍ਰਸਤੀ ਹੇਠ ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਅਤੇ ਗਦਰੀ ਬਾਬਾ ਹਰੀ ਸਿੰਘ ਉਸਮਾਨ ਬੱਦੋਵਾਲ ਨੇ ਬਾਬਾ ਹਰੀ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ। ਇਸ ਮੌਕੇ ਮੰਚ ’ਤੇ ਚਰੰਜੀ ਲਾਲ ਕੰਗਣੀਵਾਲ, ਰਣਜੀਤ ਸਿੰਘ ਔਲਖ, ਵਰਿੰਦਰ ਕੋਛੜ, ਸੀਤਲ ਸਿੰਘ ਸੰਘਾ, ਪ੍ਰਿਥੀਪਾਲ ਸਿੰਘ ਮਾੜੀਮੇਘਾ ਤੋਂ ਇਲਾਵਾ ਐਡਵੋਕੇਟ ਕੁਲਦੀਪ ਸਿੰਘ, ਮਾਸਟਰ ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬਦੋਵਾਲ, ਨਿਰਮਲ ਸਿੰਘ ਬੱਦੋਵਾਲ ਸੁਸ਼ੋਭਿਤ ਸਨ। ਸਭ ਤੋਂ ਪਹਿਲਾਂ ਗਦਰੀ ਬਾਬਾ ਹਰੀ ਸਿੰਘ ਉਸਮਾਨ ਦੀ ਯਾਦਗਾਰ ’ਤੇ ਗਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਗਦਰੀ ਸ਼ਹੀਦਾਂ ਤੇ ਯੋਧਿਆਂ ਦੀ ਅਮਰ ਯਾਦ ਅਤੇ ਇਨਕਲਾਬੀ ਮਿਸ਼ਨ ਬਾਰੇ ਨਾਅਰੇ ਬੁਲੰਦ ਕੀਤੇ ਗਏ। ਉਪਰੰਤ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਸਦੇਵ ਸਿੰਘ ਲਲਤੋਂ ਨੇ ਨਿਭਾਈ। ਨਵੀਂ ਚੁਣੀ ਪੰਚਾਇਤ ਤੋਂ ਇਲਾਵਾ ਰਾਜਵਿੰਦਰ ਸਿੰਘ ਰਾਜੂ ਸਮੇਤ ਹੋਰ ਮੋਹਤਬਰ ਹਾਜ਼ਰ ਰਹੇ। ਇਕੱਤਰਤਾ ਨੂੰ ਚਰੰਜੀ ਲਾਲ ਕੰਗਣੀਵਾਲ, ਕਾਮਰੇਡ ਤਰਸੇਮ ਜੋਧਾਂ, ਨਿਰਮਲ ਸਿੰਘ ਬੱਦੋਵਾਲ, ਐਡਵੋਕੇਟ ਕੁਲਦੀਪ ਸਿੰਘ, ਰਣਜੀਤ ਸਿੰਘ ਗੁੜੇ, ਰਾਮ ਸਿੰਘ ਹਠੂਰ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰ, ਸੀਤਲ ਸਿੰਘ, ਕਸਤੂਰੀ ਲਾਲ, ਇੰਸਪੈਕਟਰ ਚਮਕੌਰ ਸਿੰਘ, ਹੁਸ਼ਿਆਰ ਸਿੰਘ ਐਤੀਆਣਾ, ਜਸਵੀਰ ਕੌਰ ਨੇ ਸੰਬੋਧਨ ਕੀਤਾ। ਉਨ੍ਹਾਂ ਬਾਬਾ ਹਰੀ ਸਿੰਘ ਉਸਮਾਨ ਦੇ ਜਨਮ, ਬਚਪਨ, ਫੌਜੀ ਤੇ ਕਿਸਾਨੀ ਜ਼ਿੰਦਗੀ ਤੋਂ ਇਲਾਵਾ ਫਿਲਪਾਈਨ ‘ਚ ਕੀਤੀ ਮਜ਼ਦੂਰੀ, ਅਮਰੀਕਾ ਦੇ ਮੈਕਸੀਕਾਲੀ ਵਿਖੇ ਦੋ ਸੌ ਏਕੜ ਕਪਾਹ ਦੇ ਫਾਰਮ ‘ਚ ਕੀਤੀ ਖੇਤੀ ਬਾਰੇ ਅਤੇ ਉਥੇ ਵੱਸਦਿਆਂ ਗਦਰ ਪਾਰਟੀ ‘ਚ ਕੀਤੇ ਕੰਮ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਜਾਵਾ ’ਚ 1916 ਤੋਂ 38 ਤੱਕ ਨਿਭਾਈ ਗੁਪਤਵਾਸ ਜ਼ਿੰਦਗੀ, 1938 ਤੋਂ 44 ਤੱਕ ਹਾਂਗਕਾਂਗ, ਸ਼ੰਘਾਈ, ਪਨਾਗ, ਸਿੰਘਾਪੁਰ, ਰੰਗੂਨ, ਬੈਂਕਾਕ ‘ਚ ਰਹਿ ਕੇ ਆਜ਼ਾਦ ਹਿੰਦ ਫੌਜ ਦੇ ਨਾਮਵਰ ਜਰਨੈਲ ਵਜੋਂ ਨਿਭਾਏ ਰੋਲ ਬਾਰੇ, ਵੱਡੇ ਪੁੱਤਰ ਹੈਰੀ ਦੀ ਸ਼ਹੀਦੀ ਬਾਰੇ, ਗਦਰ ਪਾਰਟੀ ਦੇ ਮਹਾਨ ਮਿਸ਼ਨ ਤੇ ਅਧੂਰੇ ਕਾਜ ਨੂੰ ਪੂਰਾ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ।

Advertisement

Advertisement
Advertisement
Author Image

Advertisement