ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਝੇ ਵਿੱਚ ਅਕਾਲੀ ਲੀਡਰਸ਼ਿਪ ਦੀ ਰੜਕ ਰਹੀ ਹੈ ਘਾਟ

07:34 AM May 23, 2024 IST

ਰਾਜਨ ਮਾਨ
ਮਜੀਠਾ, 22 ਮਈ
ਪੰਜਾਬ ਵਿੱਚ ਲੋਕ ਸਭਾ ਦੇ ਸੱਤਵੇਂ ਤੇ ਆਖ਼ਰੀ ਗੇੜ ਦੀਆਂ ਚੋਣਾਂ ਵਿੱਚ ਲਗਪਗ ਹਫ਼ਤਾ ਕੁ ਹੀ ਬਚਿਆ ਹੈ, ਪਰ ਮਾਝਾ ਇਲਾਕੇ ਵਿੱਚ ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਕੋਈ ਕੱਦਾਵਰ ਆਗੂ ਨਜ਼ਰ ਨਹੀਂ ਆ ਰਿਹਾ ਜਦਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ।
ਜੇ ਪਿਛਲੀਆਂ ਚੋਣਾਂ ’ਤੇ ਝਾਤ ਮਾਰੀਏ ਤਾਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਕਈ ਟਕਸਾਲੀ ਆਗੂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਮੈਦਾਨ ਭਖਾ ਕੇ ਰੱਖਦੇ ਸਨ। ਟਕਸਾਲੀ ਆਗੂਆਂ ਦੇ ਆਉਣ ਨਾਲ ਜਿੱਥੇ ਹਲਕੇ ਅੰਦਰ ਛੋਟੀਆਂ-ਮੋਟੀਆਂ ਨਾਰਾਜ਼ਗੀਆਂ ਦੂਰ ਹੋ ਜਾਂਦੀਆਂ ਸਨ, ਉੱਥੇ ਆਮ ਵਰਕਰਾਂ ਦਾ ਉਤਸ਼ਾਹ ਵਧ ਜਾਂਦਾ ਸੀ। ਭਾਜਪਾ ਤੋਂ ਵੱਖ ਹੋ ਕੇ ਅਕਾਲੀ ਦਲ ਆਪਣੇ ਜ਼ੋਰ ’ਤੇ ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਿਹਾ ਹੈ। ਸੁਖਬੀਰ ਬਾਦਲ ਇਕੱਲੇ ਹੀ ਸਾਰੇ ਪੰਜਾਬ ਵਿੱਚ ਗੇੜਾ ਮਾਰ ਰਹੇ ਹਨ, ਜਦੋਂਕਿ ਬਿਕਰਮ ਸਿੰਘ ਮਜੀਠੀਆ ਹੀ ਮਾਝੇ ਵਿੱਚ ਚੋਣ ਪ੍ਰਚਾਰ ’ਚ ਰੁਝੇ ਹੋਏ ਹਨ। ਹਾਲਾਂਕਿ, ਪਿਛਲੇ ਦਿਨੀਂ ਮਾਝੇ ਵਿੱਚ ਮਜੀਠੀਆ ਦਾ ਕੁੱਝ ਪਾਰਟੀ ਆਗੂਆਂ ਵੱਲੋਂ ਕੀਤੇ ਵਿਰੋਧ ਦਾ ਅਕਾਲੀ ਵਰਕਰਾਂ ਵਿੱਚ ਵਧੀਆ ਸੁਨੇਹਾ ਨਹੀਂ ਗਿਆ। ਪਹਿਲਾਂ ਮਜੀਠੀਆ ਦੇ ਖਾਸ ਤਲਬੀਰ ਸਿੰਘ ਗਿੱਲ ‘ਆਪ’ ਵਿੱਚ ਚਲੇ ਗਏ, ਫਿਰ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਤੇ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਦਾ ਪਾਰਟੀ ਨੂੰ ਅਲਵਿਦਾ ਕਿਹਾ ਜਾਣਾ ਕਿਤੇ ਨਾ ਕਿਤੇ ਸਵਾਲ ਖੜ੍ਹੇ ਕਰਦਾ ਹੈ। ਇਸ ਤੋਂ ਪਹਿਲਾਂ ਗੁਰਪ੍ਰਤਾਪ ਸਿੰਘ ਟਿੱਕਾ ਤੇ ਗੁਰਸ਼ਰਨ ਸਿੰਘ ਛੀਨਾ ਵਰਗੇ ਕਈ ਯੂਥ ਆਗੂ ਆਦਿ ਵੀ ਅਕਾਲੀ ਦਲ ਨੂੰ ਛੱਡ ਕੇ ਜਾ ਚੁੱਕੇ ਹਨ। ਕਿਸੇ ਸਮੇਂ ਅਕਾਲੀ ਦਲ ਕੋਲ ਮਾਝੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਨਿਰਮਲ ਸਿੰਘ ਕਾਹਲੋਂ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਆਦਿ ਵੱਡੇ ਚਿਹਰੇ ਹੁੰਦੇ ਸਨ। ਇਸ ਸਮੇਂ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਖਾਮੋਸ਼ ਹਨ। ਪ੍ਰੇਮ ਸਿੰਘ ਚੰਦੂਮਾਜਰਾ ਖੁਦ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਹਨ। ਸਿਕੰਦਰ ਸਿੰਘ ਮਲੂਕਾ ਪਹਿਲਾਂ ਹੀ ਪਾਸਾ ਵੱਟ ਚੁੱਕੇ ਹਨ। ਬਲਵਿੰਦਰ ਸਿੰਘ ਭੂੰਦੜ ਵੀ ਆਪਣੇ ਹਲਕੇ ਵਿੱਚ ਰੁਝੇ ਹੋਏ ਹਨ। ਅਕਾਲੀ ਦਲ ਕੋਲ ਹੋਰ ਕੋਈ ਅਜਿਹਾ ਚਿਹਰਾ ਨਹੀਂ ਹੈ ਜੋ ਕਿ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਸਕੇ। ਹਰਸਿਮਰਤ ਕੌਰ ਬਾਦਲ ਖੁਦ ਬਠਿੰਡਾ ਤੋਂ ਚੋਣ ਲੜ ਰਹੇ ਹਨ ਅਤੇ ਇਹ ਸੀਟ ਬਾਦਲ ਤੇ ਮਜੀਠੀਆ ਪਰਿਵਾਰਾਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਉਧਰ, ਭਾਜਪਾ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਕੇਂਦਰੀ ਮੰਤਰੀਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪਠਾਨਕੋਟ ਚੋਣ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਸਚਿਨ ਪਾਇਲਟ ਨੇ ਅੱਜ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰਚਾਰ ਕੀਤਾ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਮਾਝੇ ਦੇ ਗੇੜੇ ਲਾ ਰਹੇ ਹਨ।

Advertisement

Advertisement
Advertisement