For the best experience, open
https://m.punjabitribuneonline.com
on your mobile browser.
Advertisement

ਕਰੋੜਾਂ ਰੁਪਏ ਲੈ ਕੇ ਰੂਪੋਸ਼ ਹੋਏ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੋਣ ਦੀ ਆਸ ਬੱਝੀ

07:20 AM Aug 27, 2024 IST
ਕਰੋੜਾਂ ਰੁਪਏ ਲੈ ਕੇ ਰੂਪੋਸ਼ ਹੋਏ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੋਣ ਦੀ ਆਸ ਬੱਝੀ
Advertisement

ਬੀਰਬਲ ਰਿਸ਼ੀ
ਸ਼ੇਰਪੁਰ, 26 ਅਗਸਤ
ਸ਼ੇਰਪੁਰ ਇਲਾਕੇ ਦੇ ਦਰਜਨਾਂ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਪਰਿਵਾਰ ਸਣੇ ਰੂਪੋਸ਼ ਹੋਏ ਸ਼ੇਰਪੁਰ ਦੇ ਇੱਕ ਵਿਅਕਤੀ ਖ਼ਿਲਾਫ਼ ਅੱਜ ਪਰਚਾ ਦਰਜ ਹੋਣ ਦੀ ਆਸ ਬੱਝੀ ਹੈ। ਕਈ ਪੀੜਤਾਂ ਨੂੰ ਅੱਜ ਦੇਰ ਰਾਤ ਪੌਣੇ ਨੌਂ ਵਜੇ ਥਾਣੇ ਸੱਦ ਕੇ ਸ਼ੇਰਪੁਰ ਪੁਲੀਸ ਵੱਲੋਂ ਬਿਆਨ ਲਿਖੇ ਜਾ ਰਹੇ ਸਨ। ਯਾਦ ਰਹੇ ਮੁਲਜ਼ਮ ਨੇ ਲੱਖਾਂ ਦੀਆਂ ਕਈ ਕਮੇਟੀਆਂ ਸ਼ੁਰੂ ਕੀਤੀਆਂ ਹੋਈਆਂ ਸਨ, ਜਿਸ ਵਿੱਚ ਲੋਕਾਂ ਨੇ ਆਪਣੇ ਪੈਸ ਲਗਾਏ ਹੋਏ ਸੀ। ਪ੍ਰਾਪਤ ਜਾਣਾਕਾਰੀ ਅਨੁਸਾਰ 10 ਦਿਨਾਂ ਤੋਂ ਐੱਫਆਈਆਰ ਕਰਵਾਉਣ ਲਈ ਭੱਜ-ਨੱਠ ਕਰ ਰਹੇ ਪੀੜਤ ਵਿਅਕਤੀਆਂ ਨੇ ਅੱਜ ਦੂਜੀ ਵਾਰ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਮੁਲਾਕਾਤ ਕਰਕੇ ਆਪਣਾ ਰੋਸ ਜਿਤਾਇਆ।
ਇਸ ਮਗਰੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਾਰਵਾਈ ਕਰਨ ਲਈ ਕਿਹਾ। ਅੱਜ ਦੁਪਹਿਰ ਪੀੜਤ ਲੋਕ ਇਕੱਠੇ ਹੋ ਕੇ ਐੱਸਐੱਸਪੀ ਸੰਗਰੂਰ ਦਫ਼ਤਰ ਪਹੁੰਚੇ ਅਤੇ ਲਿਖਤੀ ਸ਼ਿਕਾਇਤ ਕੀਤੀ। ਦੋ ਪੀੜਤ ਵਿਅਕਤੀਆਂ ਨੇ ਅੱਜ ਦੇਰ ਰਾਤ ਪੁਲੀਸ ਵੱਲੋਂ ਬਿਆਨ ਲੈਣ ਦੀ ਪੁਸ਼ਟੀ ਕੀਤੀ ਅਤੇ ਅੱਜ ਰਾਤ ਹੀ ਪਰਚਾ ਦਰਜ ਕਰਨ ਦੀ ਚੱਲ ਰਹੀ ਪ੍ਰਕਿਰਿਆ ਦਾ ਖੁਲਾਸਾ ਕੀਤਾ।
ਇਸ ਸਬੰਧੀ ਥਾਣਾ ਸ਼ੇਰਪੁਰ ਦੇ ਏਐੱਸਆਈ ਗੁਰਪਾਲ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਹਾਲੇ ਪਰਚਾ ਦਰਜ ਨਹੀਂ ਹੋਇਆ ਜਦੋਂ ਕੇਸ ਦਰਜ ਕੀਤਾ ਗਿਆ ਤਾਂ ਜਾਣਕਾਰੀ ਦੇ ਦਿੱਤੀ ਜਾਵੇਗੀ। ਐੱਸਐੱਚਓ ਸ਼ੇਰਪੁਰ ਨਾਲ ਸੰਪਰਕ ਨਹੀਂ ਹੋ ਸਕਿਆ।

Advertisement

Advertisement
Advertisement
Author Image

Advertisement