For the best experience, open
https://m.punjabitribuneonline.com
on your mobile browser.
Advertisement

ਯਮੁਨਾਨਗਰ ਦੇ ਟਾਪੂ ਕਮਾਲਪੁਰ ਪਿੰਡ ’ਚ ਵੱਡਾ ਪਾੜ ਪਿਆ

07:02 AM Jul 14, 2023 IST
ਯਮੁਨਾਨਗਰ ਦੇ ਟਾਪੂ ਕਮਾਲਪੁਰ ਪਿੰਡ ’ਚ ਵੱਡਾ ਪਾੜ ਪਿਆ
ਗੂਹਲਾ ਚੀਕਾ ਸਥਿਤ ਇੱਕ ਮਕਾਨ ਵਿੱਚ ਭਰਿਅਾ ਪਾਣੀ।
Advertisement

ਦਵਿੰਦਰ ਸਿੰਘ
ਯਮੁਨਾਨਗਰ, 13 ਜੁਲਾਈ
ਹਰਿਆਣਾ ਦੇ ਯਮੁਨਾਨਗਰ ਦੇ ਟਾਪੂ ਕਮਾਲਪੁਰ ਵਿੱਚ ਜ਼ਮੀਨ ਦਾ ਧੱਸਣਾ ਲਗਾਤਾਰ ਜਾਰੀ ਹੈ, ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਯਮੁਨਾ ਨਦੀ ਵਿੱਚ ਚਲੀ ਗਈ ਹੈ। ਪਿੰਡ ਵਾਸੀ ਖੁਦ ਮਿੱਟੀ ਦੇ ਖੋਰੇ ਨੂੰ ਰੋਕਣ ਲਈ ਯਤਨਸ਼ੀਲ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਰਾਦੌਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਕਰਨ ਦੇਵ ਕੰਬੋਜ ਖੁਦ ਪਿੰਡ ਵਾਸੀਆਂ ਨਾਲ ਦਰੱਖਤਾਂ ਦੀ ਕਟਾਈ ਕਰ ਦੇ ਨਜ਼ਰ ਆਏ। ਮਿੱਟੀ ਦੇ ਖੋਰੇ ਨੂੰ ਰੋਕਣ ਲਈ ਦਰੱਖਤਾਂ ਨੂੰ ਜੋੜ ਕੇ ਯਮੁਨਾ ਦੇ ਕਨਿਾਰਿਆਂ ਤੇ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਜ਼ਿਲ੍ਹਾ ਅਧਕਾਰੀਆਂ ਨਾਲ ਪਿੰਡ ਟਾਪੂ ਕਮਾਲਪੁਰ ਪਹੁੰਚੇ ਅਤੇ ਪਿੰਡ ਵਾਸੀਆਂ ਲੋਕਾਂ ਤੋਂ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਯਮੁਨਾ ਦਾ ਵਹਾਅ ਲਗਾਤਾਰ ਵਧ ਰਿਹਾ ਹੈ ਆਬਾਦੀ ਇਸ ਜਗ੍ਹਾ ਤੋਂ ਦੂਰ ਨਹੀਂ ਹੈ ਇਸ ਕਰਕੇ ਚੌਕਸੀ ਲਈ ਫੌਜ ਨੂੰ ਬੁਲਾਇਆ ਗਿਆ ਹੈ। ਸਾਬਕਾ ਮੰਤਰੀ ਕਰਨ ਦੇਵ ਕੰਬੋਜ ਨੇ ਦੱਸਿਆ ਕਿ ਟਾਪੂ ਕਮਾਲਪੁਰ ਯਮੁਨਾ ਦੇ ਬਿਲਕੁਲ ਨਾਲ ਲਗਦਾ ਹੈ ਇਸ ਦੇ ਕਨਿਾਰੇ ਤੋਂ ਥੋੜ੍ਹੀ ਦੂਰੀ ’ਤੇ ਆਬਾਦੀ ਸ਼ੁਰੂ ਹੋ ਜਾਂਦੀ ਹੈ, ਜ਼ਮੀਨ ’ਚ ਪੈ ਰਹੇ ਪਾੜ ਲਗਾਤਾਰ ਪਿੰਡ ਵੱਲ ਵਧ ਰਹੇ ਹੈ। ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਨੇ ਲੋਕਾਂ ਨੂੰ ਨਦੀਆਂ, ਸੋਮ ਨਦੀ, ਪਥਰਾਲਾ ਨਦੀ ਅਤੇ ਹੋਰ ਓਵਰਫਲੋਅ ਹੋ ਰਹੇ ਨਾਲਿਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਇਸ ਨਾਲ ਜਾਨ ਮਾਲ ਦਾ ਖਤਰਾ ਹੋ ਸਕਦਾ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਹਰਿਆਣਾ ਪ੍ਰਦੇਸ਼ ਦੇ ਲੋਕ ਜਲਦੀ ਹੀ ਇਸ ਸੰਕਟ ਤੋਂ ਬਾਹਰ ਆ ਜਾਣਗੇ ਅਤੇ ਰਾਹਾ ਦਾ ਕੰਮ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ।

Advertisement

ਗੂਹਲਾ ਦੇ ਕਈ ਪਿੰਡਾਂ ’ਚ ਪਾਣੀ ਭਰਿਆ

ਗੂਹਲਾ-ਚੀਕਾ(ਰਾਮ ਕੁਮਾਰ ਮਿੱਤਲ):ਗੂਹਲਾ ਖੇਤਰ ਵਿੱਚ ਬੀਤੀ ਦੇਰ ਰਾਤ ਘੱਗਰ ਦੇ ਨਾਲ ਹਾਂਸੀ ਬੁਟਾਨਾ ’ਚ ਪਾੜ ਪੈਣ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਪਾਣੀ ਭਰ ਗਿਆ। ਗੂਹਲਾ ਖੇਤਰ ਵਿੱਚ ਹੜ੍ਹ ਦੇ ਪਾਣੀ ’ਚ ਰੁੜ੍ਹਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਵੱਖ-ਵੱਖ ਚਾਰ ਵਿਅਕਤੀਆਂ ਨੂੰ ਬਚਾ ਲਿਆ ਗਿਆ। ਪਿੰਡ ਭੂੰਸਲਾ ਵਿੱਚ ਆਪਣੇ ਘਰ ਦੇ ਬਾਹਰ ਮਿੱਟੀ ਲਾ ਰਹੇ ਨੌਜਵਾਨ ਦਾ ਪੈਰ ਤਿਲਕ ਗਿਆ ਸੀ। ਪੀੜਤ ਦੀ ਪਛਾਣ ਟਿੰਕੂਵੱਜੋਂ ਹੋਈ ਸੀ ਉਸ ਦੀ ਦੇਹ ਅੱਜ ਸਵੇਰੇ ਸੜਕ ਦੇ ਕੰਡੇ ਤੈਰਦੀ ਮਿਲੀ ਹੈ। ਇਸ ਤਰ੍ਹਾਂ ਘੱਗਰ ਦੇ ਪਾਣੀ ਵਿੱਚ ਗੂਹਲਾ ਦੇ ਪਿੰਡ ਕਮਹੇੜੀ ਦਾ ਇੱਕ ਵਿਅਕਤੀ ਰੁੜ੍ਹ ਗਿਆ। ਪਿੰਡ ਸ਼ਸ਼ੀ ਬ੍ਰਾਹਮਣਾ ਦੇ ਨੌਜਵਾਨ ਕੁਲਦੀਪ ਉਰਫ ਬਿੱਟੂ ਨੇ ਪਾਣੀ ’ਚ ਛਾਲ ਮਾਰੇ ਕਮਹੇੜੀ ਨਿਵਾਸੀ ਬਿੰਦਰ ਨੂੰ ਬਾਹਰ ਕੱਢ ਲਿਆ ਅਤੇ ਕਾਫ਼ੀ ਦੇਰ ਵਾਰ ਬਿੰਦਰ ਨੂੰ ਹੋਸ਼ ਆਇਆ।

Advertisement

Advertisement
Tags :
Author Image

joginder kumar

View all posts

Advertisement