For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਨਾਲ ਭਾਰਤ ਦੇ ਰਿਸ਼ਤਿਆਂ ਦੇ ‘ਸੁਰ ਵਿਚ ਬਦਲਾਅ’ ਆਇਆ: ਟਰੂਡੋ

07:03 AM Dec 21, 2023 IST
ਕੈਨੇਡਾ ਨਾਲ ਭਾਰਤ ਦੇ ਰਿਸ਼ਤਿਆਂ ਦੇ ‘ਸੁਰ ਵਿਚ ਬਦਲਾਅ’ ਆਇਆ  ਟਰੂਡੋ
Advertisement

ਓਟਾਵਾ, 20 ਦਸੰਬਰ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਿਹਾ ਕਿ ਅਮਰੀਕਾ ਵੱਲੋਂ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਵਿਚ ਇਕ ਭਾਰਤੀ ਨਾਗਰਿਕ ’ਤੇ ਮੁਕੱਦਮਾ ਚਲਾਉਣ ਮਗਰੋਂ ਕੈਨੇਡਾ ਨਾਲ ਭਾਰਤ ਦੇ ਰਿਸ਼ਤਿਆਂ ਦੇ ‘ਸੁਰ ਸ਼ਾਇਦ ਹੁਣ ਬਦਲ ਗਏ ਹਨ।’ ਟਰੂਡੋ ਨੇ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ, ‘ਮੈਨੂੰ ਲੱਗਦਾ ਹੈ ਕਿ ਹੁਣ ਇਹ ਸਮਝ ਵਿਕਸਿਤ ਹੋਣੀ ਸ਼ੁਰੂ ਹੋ ਗਈ ਹੈ ਕਿ ਉਹ ਇਸ ਸਭ ਵਿਚੋਂ ਗੁੱਸਾ ਦਿਖਾ ਕੇ ਨਹੀਂ ਨਿਕਲ ਸਕਦੇ ਤੇ ਹੁਣ ਮਿਲ ਕੇ ਕੰਮ ਕਰਨ ਲਈ ਇਕ ਕਿਸਮ ਦਾ ਖੁੱਲ੍ਹਾਪਨ ਹੈ, ਤੇ ਇਸ ਤੋਂ ਪਹਿਲਾਂ ਉਹ ਐਨੀ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਸਨ।’ ਉਨ੍ਹਾਂ ਕਿਹਾ ਜਾਪਦਾ ਹੈ ਕਿ ਅਮਰੀਕੀ ਕਾਰਵਾਈ ਨੇ ਭਾਰਤ ਸਰਕਾਰ ਨੂੰ ਯਕੀਨ ਦਿਵਾ ਦਿੱਤਾ ਹੈ ਕਿ ਉਨ੍ਹਾਂ ਨੂੰ ਨਰਮ ਸੁਰ ਰੱਖਣਾ ਪਵੇਗਾ। ਟਰੂਡੋ ਨੇ ਕਿਹਾ, ‘ਸ਼ਾਇਦ ਇਹ ਸਮਝ ਪੈਦਾ ਹੋਈ ਹੈ ਕਿ ਕੈਨੇਡਾ ’ਤੇ ਸ਼ਬਦੀ ਹੱਲੇ ਬੋਲਣ ਨਾਲ ਇਹ ਸਮੱਸਿਆ ਜਾਣ ਵਾਲੀ ਨਹੀਂ ਹੈ। ਅਸੀਂ ਫਿਲਹਾਲ ਇਸ ਮੁੱਦੇ ਉਤੇ ਭਾਰਤ ਨਾਲ ਲੜਨ ਦੀ ਸਥਿਤੀ ਵਿਚ ਨਹੀਂ ਹਾਂ। ਅਸੀਂ ਵਪਾਰ ਸਮਝੌਤੇ ਉਤੇ ਕੰਮ ਜਾਰੀ ਰੱਖਣਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਰਣਨੀਤੀ ਉਤੇ ਵੀ ਅੱਗੇ ਵਧਣਾ ਚਾਹੁੰਦੇ ਹਾਂ। ਪਰ ਕੈਨੇਡਾ ਲਈ ਲੋਕਾਂ ਦੇ ਹੱਕਾਂ, ਸੁਰੱਖਿਆ ਤੇ ਕਾਨੂੰਨ ਖਾਤਰ ਖੜ੍ਹਨਾ ਜ਼ਰੂਰੀ ਹੈ, ਤੇ ਅਸੀਂ ਇਹੀ ਕਰ ਰਹੇ ਹਾਂ।’ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਹੋਈ ਹੱਤਿਆ ਦੇ ਮਾਮਲੇ ’ਤੇ ਭਾਰਤ-ਕੈਨੇਡਾ ਵਿਚਾਲੇ ਕੂਟਨੀਤਕ ਟਕਰਾਅ ਪੈਦਾ ਹੋ ਗਿਆ ਸੀ। ਟਰੂਡੋ ਨੇ ਦੋਸ਼ ਲਾਇਆ ਸੀ ਕਿ ਇਸ ਹੱਤਿਆ ਵਿਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਹੈ।
ਭਾਰਤ ਨੇ 2020 ਵਿਚ ਨਿੱਝਰ ਨੂੰ ਅਤਿਵਾਦੀ ਐਲਾਨ ਦਿੱਤਾ ਸੀ। ਕੈਨੇਡਾ ਦੇ ਦੋਸ਼ਾਂ ਨੂੰ ਭਾਰਤ ਨੇ ‘ਬੇਤੁਕੇ ਤੇ ਪ੍ਰੇਰਿਤ’ ਦੱਸ ਕੇ ਖਾਰਜ ਕਰ ਦਿੱਤਾ ਸੀ। ਜਦਕਿ ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ। -ਪੀਟੀਆਈ

Advertisement

Advertisement
Advertisement
Author Image

Advertisement