For the best experience, open
https://m.punjabitribuneonline.com
on your mobile browser.
Advertisement

ਟਰੈਕਟਰ ਦਾ ਪੁਰਜਾ-ਪੁਰਜਾ ਚੋਰੀ

07:00 AM Sep 17, 2024 IST
ਟਰੈਕਟਰ ਦਾ ਪੁਰਜਾ ਪੁਰਜਾ ਚੋਰੀ
Advertisement

ਪੱਤਰ ਪ੍ਰੇਰਕ
ਪਠਾਨਕੋਟ, 16 ਸਤੰਬਰ
ਸਰਹੱਦੀ ਕਸਬੇ ਦੇ ਪਿੰਡ ਅਨੂਪ ਸ਼ਹਿਰ ਵਿੱਚ ਲੰਘੀ ਰਾਤ ਲੱਕੜ ਨਾਲ ਭਰੇ ਟਰੈਕਟਰ ਟਰਾਲੀ ਦਾ ਪੁਰਜਾ ਪੁਰਜਾ ਸਾਮਾਨ ਚੋਰੀ ਹੋ ਗਿਆ। ਟਰੈਕਟਰ ਦੇ ਮਾਲਕ ਸਵਰਨ ਸਿੰਘ ਨੇ ਚੋਰੀ ਦੀ ਇਸ ਵਾਰਦਾਤ ਬਾਰੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ।
ਟਰੈਕਟਰ ਮਾਲਕ ਸਵਰਨ ਸਿੰਘ ਦਾ ਕਹਿਣਾ ਸੀ ਕਿ ਉਹ ਲੱਕੜ ਨਾਲ ਭਰ ਕੇ ਟਰੈਕਟਰ ਟਰਾਲੀ ਨੂੰ ਅਨੂਪ ਸ਼ਹਿਰ ਦੇ ਅੱਡੇ ਵਿੱਚ ਰਾਤ 10 ਵਜੇ ਖੜ੍ਹਾ ਕਰਕੇ ਆਪਣੇ ਘਰ ਚਲਾ ਗਿਆ ਸੀ। ਅੱਜ ਸਵੇਰੇ ਜਦ ਉਹ ਉਥੇ ਪੁੱਜਿਆ ਤਾਂ ਟਰੈਕਟਰ ਦਾ ਸਾਰਾ ਸਾਮਾਨ ਗਾਇਬ ਸੀ ਅਤੇ ਸਿਰਫ ਉਸ ਦਾ ਢਾਂਚਾ ਹੀ ਖੜ੍ਹਾ ਸੀ। ਜਦ ਕਿ ਚੋਰ ਪੁਰਜਾ-ਪੁਰਜਾ ਕਰਕੇ ਟਰੈਕਟਰ ਦਾ ਸਾਮਾਨ ਖੋਲ੍ਹ ਕੇ ਲੈ ਗਏ ਸਨ। ਉਸ ਅਨੁਸਾਰ 2 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ।

Advertisement

Advertisement
Advertisement
Author Image

Advertisement