For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲ ’ਚੋਂ ਸਾਮਾਨ ਚੋਰੀ

06:48 AM Jul 04, 2023 IST
ਸਰਕਾਰੀ ਸਕੂਲ ’ਚੋਂ ਸਾਮਾਨ ਚੋਰੀ
Advertisement

ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 3 ਜੁਲਾਈ
ਗਰਮੀ ਦੀਆਂ ਛੁੱਟੀਆਂ ਵਿੱਚ ਸਰਕਾਰੀ ਸਕੂਲ ’ਚੋਂ ਸਾਮਾਨ ਅਤੇ ਗੁਰਦੁਆਰੇ ਦੀ ਪਾਰਕਿੰਗ ’ਚੋਂ ਇਕ ਛੋਟਾ ਹਾਥੀ ਚੋਰੀ ਹੋ ਗਿਆ। ਸਰਹਿੰਦ ਸ਼ਹਿਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਇੰਚਾਰਜ ਮਨਜੀਤ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਸਕੂਲ ’ਚ ਪਿਆ ਕੰਪਿਊਟਰ, ਐੱਲਸੀਡੀ, ਪ੍ਰਿੰਟਰ, 32 ਇੰਚ ਐੱਲਸੀਡੀ, ਗੈਸ ਵਾਲੀ ਭੱਠੀ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ| ਇੱਕ ਹੋਰ ਵੱਖਰੇ ਮਾਮਲੇ ਵਿੱਚ ਸੰਦੀਪ ਸਿੰਘ ਵਾਸੀ ਜਗਰਾਓਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਵੱਲੋਂ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਾਰਕਿੰਗ ਵਿੱਚ ਛੋਟਾ ਹਾਥੀ ਖੜ੍ਹਾ ਕੀਤਾ ਗਿਆ ਜੋ ਕਿ ਚੋਰੀ ਹੋ ਗਿਆ। ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਵੱਲੋਂ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Tags :
Author Image

Advertisement
Advertisement
×