ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਵਿੱਚੋਂ ਇਲੈਕਟ੍ਰੌਨਿਕ ਸਾਮਾਨ ਚੋਰੀ

06:38 AM Jun 19, 2024 IST

ਪੱਤਰ ਪ੍ਰੇਰਕ
ਸਮਾਣਾ, 18 ਜੂਨ
ਪਿੰਡ ਧਨੇਠਾ-ਰਤਨਹੇੜੀ ਸੜਕ ’ਤੇ ਸਥਿਤ ਜੀਓ ਪਲਾਨੈਂਟ ਕੋ-ਐਜੂਕੇਸ਼ਨ ਸਕੂਲ (ਜੀ.ਪੀ.ਐਸ.) ’ਚੋਂ ਕਰੀਬ ਡੇਢ ਲੱਖ ਰੁਪਏ ਦਾ ਇਲੈਕਟ੍ਰੌਨਿਕ ਸਾਮਾਨ ਚੋਰੀ ਕਰ ਲਿਆ ਗਿਆ ਹੈ।
ਸਕੂਲ ਪ੍ਰਿੰਸੀਪਲ ਕੁਲਵਿੰਦਰ ਕੌਰ ਵਿਰਕ ਖਹਿਰਾ ਨੇ ਦੱਸਿਆ ਕਿ 17-18 ਜੂਨ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਸਕੂਲ ਕੰਪਲੈਕਸ ਅੰਦਰ ਦਾਖ਼ਲ ਹੋ ਕੇ ਪ੍ਰਿੰਸੀਪਲ ਦਫਤਰ ਦਾ ਦਰਵਾਜ਼ਾ ਤੋੜ ਕੇ ਚੋਰੀ ਕੀਤੀ। ਉਨ੍ਹਾਂ ਕਿਹਾ ਕਿ ਦਫਤਰ ਵਿਚ ਲੱਗਿਆ ਡੀਵੀਆਰ, ਐੱਲਸੀਡੀ, ਏਸੀ, ਐੱਮਪੀ ਫਾਇਰ, ਕੰਪਿਊਟਰ ਅਤੇ ਹੋਰ ਸਾਮਾਨ ਜਿਸ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਬਣਦੀ ਹੈ, ਚੋਰੀ ਹੋ ਗਿਆ ਹੈ।
ਸੂਚਨਾ ਮਿਲਣ ’ਤੇ ਮਵੀਕਲਾਂ ਪੁਲਸ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਮੋਕੇ ਤੇ ਪਹੁੰਚ ਕੇ ਇਸ ਚੋਰੀ ਦੀ ਘਟਨਾ ਸੰਬਧੀ ਜਾਂਚ ਪੜਤਾਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement