ਏਅਰਟੈੱਲ ਐਕਸਚੇਂਜ ਵਿੱਚੋਂ ਕਰੋੜਾਂ ਦੀ ਚੋਰੀ
07:53 AM Nov 14, 2024 IST
ਗੁਰਦੀਪ ਸਿੰਘ ਭੱਟੀ
ਟੋਹਾਣਾ, 13 ਨਵੰਬਰ
ਜ਼ਿਲ੍ਹਾ ਹੈੱਡਕੁਆਰਟਰ ਫਤਿਹਾਬਾਦ ਦੀ ਸਿਰਸਾ ਰੋਡ ’ਤੇ ਸੇਤੀਆ ਪੈਲੇਸ ਦੇ ਸਾਹਮਣੇ ਏਅਰਟੈੱਲ ਟੈਲੀਫੋਨ ਐਕਸਚੇਂਜ ਵਿੱਚੋਂ ਉਪਕਰਨ ਚੋਰੀ ਹੋਣ ਕਾਰਨ ਏਅਰਟੈੱਲ ਸੇਵਾਵਾਂ ਠੱਪ ਹੋ ਗਈਆਂ। ਬੀਤੀ ਰਾਤ ਇੱਕ ਵਜੇ ਤਿੰਨ ਹਥਿਆਰਬੰਦ ਲੁਟੇਰੇ ਭਵਨ ਅੰਦਰ ਬਣੀ ਏਅਰਟੈੱਲ ਟੈਲੀਫੋਨ ਐਕਸਚੇਂਜ ਵਿੱਚ ਦਾਖ਼ਲ ਹੋਏ ਉਸ ਵੇਲੇ ਇੰਜਨੀਅਰ ਸਤੀਸ਼ ਕੁਮਾਰ ਉਪਕਰਨਾਂ ਦੀ ਨਿਗਰਾਨੀ ਕਰ ਰਿਹਾ ਸੀ। ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਸ ਦੇ ਹੱਥ ਪੈਰ ਨੂੜ ਦਿੱਤੇ ਤੇ ਕੀਮਤੀ ਉਪਕਰਨ ਚੋਰੀ ਕਰ ਲਏ। ਉਪਕਰਨ ਚੋਰੀ ਹੁੰਦੇ ਹੀ ਨੈੱਟ ਤੇ ਟੈਲੀਫੋਨ ਸਿਸਟਮ ਠੱਪ ਹੋ ਗਿਆ। ਇਸ ਕਾਰਨ ਏਅਰਟੈੱਲ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ। ਇੰਜਨੀਅਰ ਸਤੀਸ਼ ਨੂੰ ਖੋਲ੍ਹਿਆ ਗਿਆ ਤਾਂ ਵਾਰਦਾਤ ਦਾ ਪਤਾ ਲੱਗਿਆ। ਏਅਰਟੈੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੋੜਾਂ ਰੁਪਏ ਦੇ ਉਪਕਰਨ ਚੋਰੀ ਹੋਏ ਹਨ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement