ਘਰ ’ਚੋਂ ਨਕਦੀ ਤੇ ਗਹਿਣੇ ਚੋਰੀ
ਪੱਤਰ ਪ੍ਰੇਰਕ
ਯਮੁਨਾਨਗਰ, 26 ਜੁਲਾਈ
ਇੱਥੋਂ ਦੇ ਪਿੰਡ ਦੁਸਾਣੀ ਵਿੱਚ ਚੋਰਾਂ ਨੇ ਦਨਿ ਦਿਹਾੜੇ ਇੱਕ ਸੁੰਨੇ ਘਰ ਨੂੰ ਨਿਸ਼ਾਨਾ ਬਣਾ ਕੇ 60 ਹਜ਼ਾਰ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ । ਘਟਨਾ ਸਮੇਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ । ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਦੁਸਾਣੀ ਨਿਵਾਸੀ ਵਿਸ਼ਨੂੰ ਦੱਤ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਕਿਸੇ ਕੰਮ ਤੋਂ ਬਾਹਰ ਗਿਆ ਸੀ। ਜਦੋਂ ਉਹ ਰਾਤ ਨੌਂ ਵਜੇ ਵਾਪਸ ਆਇਆ ਤਾਂ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਜਾਂਚ ਕਰਨ ‘ਤੇ ਘਰ ‘ਚੋਂ 60 ਹਜ਼ਾਰ ਰੁਪਏ, ਤਿੰਨ ਸੋਨੇ ਦੀਆਂ ਮੁੰਦਰੀਆਂ, ਇੱਕ ਜੋੜੀ ਬਾਲੀਆਂ, ਇੱਕ ਜੋੜੀ ਝੁਮਕਾ, ਇੱਕ ਸੋਨੇ ਦੀ ਚੇਨ ਅਤੇ ਹੋਰ ਕੀਮਤੀ ਸਾਮਾਨ ਘਰ ‘ਚੋਂ ਗਾਇਬ ਪਾਇਆ ਗਿਆ। ਉਸ ਨੇ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਦੀ ਕੀਮਤ ਕਰੀਬ 2 ਲੱਖ ਰੁਪਏ ਹੈ। ਪੁਲੀਸ ਅਨੁਸਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਥਿਆਰ ਦਿਖਾ ਕੇ ਨਕਦੀ ਲੁੱਟੀ
ਟੋਹਾਣਾ (ਪੱਤਰ ਪ੍ਰੇਰਕ): ਇੱਥੋਂ ਦੇ ਪਿੰਡ ਸਾਤਰੋੜ ਖੁਰਦ ਸਥਿਤ ਯੂਕੋ ਬੈਂਕ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਦਾਖਲ ਹੋ ਕੇ ਸਟਾਫ਼ ਨੂੰ ਇਕ ਕਮਰੇ ਵਿੱਚ ਬੰਦ ਕਰਕੇ ਖਜ਼ਾਨਚੀ ਦੇ ਕੈਬਨਿ ’ਚੋਂ 49 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਐਸ.ਪੀ. ਗੰਗਾਰਾਮ ਪੂਨੀਆ ਤੇ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਐਸ.ਪੀ. ਗੰਗਾਰਾਮ ਨੇ ਦੱਸਿਆ ਕਿ ਲੁਟੇਰੇ 49 ਹਜ਼ਾਰ ਦੀ ਨਕਦੀ ਲੁਟੱ ਕੇ ਫ਼ਰਾਰ ਹੋਏ ਹਨ। ਪੁਲੀਸ ਨੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲੀਸ ਟੀਮਾਂ ਭੇਜੀਆਂ ਹਨ। ਬੈਂਕ ਦੇ ਸਟਾਫ਼ ਮੁਤਾਬਿਕ ਲੁਟੇਰਿਆ ਨੇ ਸਟਾਫ਼ ਨੂੰ ਪਿਸਤੌਲ ਦਿਖਾ ਕੇ 49 ਹਜ਼ਾਰ ਰੁਪਏ ਲੁੱਟੇ ਹਨ।