For the best experience, open
https://m.punjabitribuneonline.com
on your mobile browser.
Advertisement

ਨਗਦੀ ਤੇ ਸੋਨਾ ਚੋਰੀ

07:18 AM Oct 08, 2024 IST
ਨਗਦੀ ਤੇ ਸੋਨਾ ਚੋਰੀ
Advertisement

ਪੱਤਰ ਪ੍ਰੇਰਕ
ਪਠਾਨਕੋਟ, 7 ਅਕਤੂਬਰ
ਚੋਰਾਂ ਨੇ ਇੱਥੇ ਗਾਂਧੀ ਮੁਹੱਲੇ ਵਿੱਚ ਰਹਿੰਦੇ ਵਿਅਕਤੀ ਦੇ ਘਰ ਦੇ ਜਿੰਦੇ ਤੋੜ ਕੇ ਅਲਮਾਰੀ ਵਿੱਚੋਂ 18 ਹਜ਼ਾਰ ਦੀ ਨਗਦੀ ਅਤੇ 50 ਹਜ਼ਾਰ ਰੁਪਏ ਦਾ ਸੋਨਾ ਚੋਰੀ ਕਰ ਲਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਾਂਧੀ ਮੁਹੱਲਾ ਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਅੰਮ੍ਰਿਤਸਰ ਗਏ ਹੋਏ ਸਨ। ਉਹ ਅਤੇ ਉਸ ਦੀ ਨੂੰਹ ਘਰ ਵਿੱਚ ਸਨ। ਉਹ ਸਵੇਰੇ 10 ਵਜੇ ਕੰਮ ਲਈ ਘਰੋਂ ਨਿਕਲਿਆ ਤੇ ਉਸ ਦੀ ਨੂੰਹ ਵੀ ਕੰਮ ’ਤੇ ਚਲੀ ਗਈ। ਦੁਪਹਿਰ 1.30 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਦੇਖਿਆ ਕਿ 18 ਹਜ਼ਾਰ ਰੁਪਏ ਨਕਦ ਅਤੇ 50 ਹਜ਼ਾਰ ਰੁਪਏ ਦਾ ਸੋਨਾ ਚੋਰੀ ਹੋ ਚੁੱਕਾ ਸੀ।

Advertisement

Advertisement
Advertisement
Author Image

Advertisement