ਬਿਜਲੀ ਬੋਰਡ ਦੇ ਸਟੋਰ ਵਿੱਚੋਂ ਬਰਾਸ ਤੇ ਕਾਪਰ ਚੋਰੀ
07:29 AM Mar 29, 2024 IST
Advertisement
ਪੱਤਰ ਪ੍ਰੇਰਕ
ਧਾਰੀਵਾਲ, 28 ਮਾਰਚ
ਪਾਵਰਕੌਮ ਮਹਿਕਮਾ ਬਿਜਲੀ ਬੋਰਡ ਦੇ ਸਬ ਸਟੋਰ ਧਾਰੀਵਾਲ ਵਿੱਚੋਂ 4 ਕੁਇੰਟਲ 50 ਕਿਲੋ ਬਰਾਸ ਅਤੇ 96 ਕਿਲੋ ਕਾਪਰ ਚੋਰੀ ਹੋ ਗਿਆ ਹੈ। ਨਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹੀਰ ਨੇ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਦੱਸਿਆ ਕਿ ਕੱਪੜੇ ਨਾਲ ਮੂੰਹ ਢਕੇ 4 ਨੌਜਵਾਨਾਂ ਨੇ ਹੱਥ ਵਿੱਚ ਰਾਡਾਂ ਫੜੀਆਂ ਹੋਈਆਂ ਸਨ, ਜੋ ਉਸ ਨੂੰ ਧੱਕੇ ਦੇ ਕੇ ਭੱਜ ਗਏ। ਸਬ ਸਟੋਰ ਧਾਰੀਵਾਲ ਦੇ ਐੱਸਡੀਓ ਰਾਜਿੰਦਰ ਕੁਮਾਰ ਨੇ ਦੱਸਿਆ ਸਟੋਰ ਵਿੱਚੋਂ ਲਗਪੱਗ 4 ਕੁਇੰਟਲ 50 ਕਿਲੋ ਬਰਾਸ ਅਤੇ 96 ਕਿਲੋ ਕਾਪਰ ਚੋਰੀ ਹੋਇਆ ਹੈ। ਥਾਣਾ ਧਾਰੀਵਾਲ ਦੇ ਏਐੱਸਆਈ ਯੂਸਫ਼ ਮਸੀਹ ਨੇ ਸਕਿਊਰਟੀ ਗਾਰਡ ਨਰਿੰਦਰ ਸਿੰਘ ਦੇ ਬਿਆਨਾਂ ਅਨੁਸਾਰ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement