ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡ ਮੈਦਾਨ ਨੂੰ ਪਾਣੀ ਦੇਣ ਲਈ ਲਗਾਈ ਮੋਟਰ ਚੋਰੀ

06:30 AM Jun 04, 2024 IST

ਰੂਪਨਗਰ: ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਕੋਟਲਾ ਨਿਹੰਗ ਵੱਲੋਂ ਪਿੰਡ ਦੇ ਖੇਡ ਮੈਦਾਨ ਨੂੰ ਪਾਣੀ ਲਗਾ ਕੇ ਹਰਾ ਭਰਾ ਰੱਖਣ ਲਈ ਵਰਤੀ ਜਾ ਰਹੀ ਪਾਣੀ ਦੀ ਮੋਟਰ ਕਿਸੇ ਨੇ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਹੈਪੀ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਮੈਂਬਰ ਨੌਜਵਾਨਾਂ ਨੇ ਸਾਂਝੇ ਤੌਰ ’ਤੇ ਵੀਹ ਹਜ਼ਾਰ ਰੁਪਏ ਇਕੱਤਰ ਕਰਕੇ ਪਿੰਡ ਦੇ ਟੋਭੇ ਵਿੱਚੋਂ ਖੇਡ ਮੈਦਾਨ ਨੂੰ ਪਾਣੀ ਲਗਾਉਣ ਲਈ 2 ਹਾਰਸ ਪਾਵਰ ਦੀ ਮੋਟਰ ਲਗਾਈ ਹੋਈ ਸੀ, ਜੋ ਅੱਜ ਚੋਰੀ ਹੋ ਗਈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਮੋਟਰ ਚੋਰੀ ਕਰਨ ਵਾਲਿਆਂ ਦਾ ਜਲਦੀ ਸੁਰਾਗ ਲਗਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। -ਪੱਤਰ ਪ੍ਰੇਰਕ

Advertisement

Advertisement