ਤਿੰਨ ਦੁਕਾਨਾਂ ’ਚ ਚੋਰੀ
06:13 AM Aug 03, 2024 IST
ਜੰਡਿਆਲਾ ਗੁਰੂ: ਚੋਰਾਂ ਨੇ ਬੀਤੀ ਰਾਤ ਸਥਾਨਕ ਘਾਹ ਮੰਡੀ ਚੌਕ ਨਜ਼ਦੀਕ ਸਥਿਤ ਤਿੰਨ ਦੁਕਾਨਾਂ ਨੂੰ ਬੀਤੀ ਰਾਤ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਪਰਦੀਪ ਮੈਡੀਕਲ ਸਟੋਰ, ਬਨਾਇਕ ਕਲੋਥ ਸਟੋਰ ਤੇ ਭਗਵਾਨ ਦਾਸ ਤਰਲੋਕ ਚੰਦ ਕੰਪਨੀ ਦੇ ਸ਼ੋਰੂਮਾਂ ਵਿੱਚ ਛੱਤ ਰਸਤੇ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਪਿਛਲੇ ਦਿਨਾਂ ਵਿੱਚ ਵੀ ਕਈ ਦੁਕਾਨਾਂ ਵਿੱਚ ਚੋਰੀਆਂ ਹੋਈਆਂ ਹਨ ਜਿਨ੍ਹਾਂ ਦਾ ਪੁਲੀਸ ਕੋਈ ਸੁਰਾਗ ਨਹੀਂ ਲਗਾ ਸਕੀ।
Advertisement
Advertisement