ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੈਕਟਰੀ ’ਚ ਚੋਰੀ, ਨੌਕਰਾਂ ਖ਼ਿਲਾਫ਼ ਕੇਸ ਦਰਜ

11:43 AM Oct 28, 2024 IST

ਪੱਤਰ ਪ੍ਰੇਰਕ
ਜਗਰਾਉਂ, 27 ਅਕਤੂਬਰ
ਥਾਣਾ ਸ਼ਹਿਰੀ ਦੀ ਪੁਲੀਸ ਨੇ ਇੱਥੋਂ ਦੇ ਕੋਠੇ ਜੀਵੇ ’ਚ ਜੈਨ ਮੈਟਲ ਇੰਡਸਟਰੀਜ਼ ਨਾਮੀਂ ਭਾਂਡਿਆਂ ਦੀ ਇੱਕ ਫੈਕਟਰੀ ’ਚੋਂ ਭਾਂਡਿਆਂ ਅਤੇ ਹੋਰ ਸਾਮਾਨ ਚੋਰੀ ਹੋਣ ਦੇ ਦੋਸ਼ ਹੇਠ ਫੈਕਟਰੀ ’ਚ ਕੰਮ ਕਰਨ ਵਾਲੇ ਦੋ ਨੌਕਰਾਂ ਖਿਲਾਫ਼ ਕੇਸ ਦਰਜ ਕਰਨ ਉਪਰੰਤ ਜਾਂਚ ਆਰੰਭ ਕਰ ਦਿੱਤੀ ਹੈ। ਏਐੱਸਆਈ ਸ਼ਮਿੰਦਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਕਤ ਫੈਕਟਰੀ ਦੇ ਮਾਲਕ ਵਿੱਦਿਆ ਭੂਸ਼ਨ ਨੇ ਬਿਆਨ ਦਰਜ ਕਰਵਾਏ ਸਨ ਕਿ ਉਸਦੀ ਫੈਕਟਰੀ ’ਚ 23 ਅਤੇ 24 ਅਕਤੂਬਰ ਦੀ ਰਾਤ ਨੂੰ ਚੋਰੀ ਹੋਈ ਸੀ ਜਿਸਦਾ ਪਤਾ ਉਨ੍ਹਾਂ ਨੂੰ ਸਵੇਰੇ ਫੈਕਟਰੀ ਪਹੁੰਚਣ ਸਮੇਂ ਲੱਗਾ। ਉਸਨੇ ਦੱਸਿਆ ਕਿ ਜਦੋਂ ਚੋਰੀ ਬਾਰੇ ਗੱਲ ਕਰਨ ਲਈ ਉਸਨੇ ਫੈਕਟਰੀ ’ਚ ਕੰਮ ਕਰਨ ਵਾਲੇ ਨੌਕਰ ਸਹਿਜਪ੍ਰੀਤ ਸਿੰਘ ਉਰਫ ਸੋਨੂੰ ਵਾਸੀ ਮਾਣੂੰਕੇ ਨਾਲ ਫੋਨ ’ਤੇ ਰਾਬਤਾ ਕੀਤਾ ਤਾਂ ਉਸਨੇ ਫੋਨ ਨਾ ਚੁੱਕਿਆ। ਇਸ ਕਾਰਨ ਵਿੱਦਿਆ ਭੂਸ਼ਨ ਨੂੰ ਉਸ ’ਤੇ ਸ਼ੱਕ ਹੋਇਆ ਜਦਕਿ ਇਸ ਤੋਂ ਬਾਅਦ ਉਹ ਫੈਕਟਰੀ ਵੀ ਨਹੀਂ ਆਇਆ। ਅਗਲੇ ਦਿਨ ਜਦੋਂ ਉਹ ਫੈਕਟਰੀ ਗਿਆ ਤਾਂ ਫਿਰ ਤਾਲੇ ਟੁੱਟੇ ਮਿਲੇ ਅਤੇ ਅੰਦਰੋਂ ਐੱਲਈਡੀ ਅਤੇ ਬਹੁ-ਗਿਣਤੀ ਭਾਂਡੇ ਫਿਰ ਗਾਇਬ ਸਨ। ਸਹਿਜਪ੍ਰੀਤ ਤੋਂ ਇਲਾਵਾ ਦੂਸਰਾ ਨੌਕਰ ਮਨਜਿੰਦਰ ਸਿੰਘ ਵਾਸੀ ਪਿੰਡ ਦੇਹੜਕਾ ਵੀ ਚੋਰੀ ਹੋਣ ਤੋਂ ਬਾਅਦ ਫੈਕਟਰੀ ਨਹੀਂ ਆਇਆ। ਫੈਕਟਰੀ ਮਾਲਕ ਵਿੱਦਿਆ ਭੂਸ਼ਨ ਨੇ ਦਿੱਤੀ ਸ਼ਿਕਾਇਤ ’ਚ ਚੋਰੀ ਦਾ ਦੋਸ਼ ਦੋਵਾਂ ਨੌਕਰਾਂ ਖਿਲਾਫ਼ ਮੜਿਆ ਹੈ। ਪੁਲੀਸ ਨੇ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਆਰੰਭ ਕਰ ਦਿੱਤੀ ਹੈ।

Advertisement

Advertisement