For the best experience, open
https://m.punjabitribuneonline.com
on your mobile browser.
Advertisement

ਬਾਬਾ ਖਾਟੂ ਸ਼ਾਹ ਦੇ ਦਰਬਾਰ ’ਚ ਚੋਰੀ

06:46 AM Aug 06, 2024 IST
ਬਾਬਾ ਖਾਟੂ ਸ਼ਾਹ ਦੇ ਦਰਬਾਰ ’ਚ ਚੋਰੀ
Advertisement

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਇੱਥੇ ਇੱਕ ਅਣਪਛਾਤੇ ਵਿਅਕਤੀ ਮੁਹੱਲਾ ਸੰਤੋਖ ਨਗਰ ਵਿੱਚ ਸਥਿਤ ਬਾਬਾ ਖਾਟੂ ਸ਼ਾਹ ਦਰਬਾਰ ਦੀ ਭੰਨ-ਤੋੜ ਕਰ ਕੇ ਨਕਦੀ ਤੇ ਗਹਿਣੇ ਚੋਰੀ ਕਰ ਲਏ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਤੜਕੇ ਦਰਬਾਰ ਦੇ ਪੁਜਾਰੀ ਕੁਲਦੀਪ ਕੁਮਾਰ ਮੰਦਿਰ ਪੁੱਜੇ ਜਿਸ ਦੌਰਾਨ ਮੰਦਿਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਵੀ ਭੰਨ-ਤੋੜ ਹੋਈ ਸੀ। ਮੰਦਿਰ ਦਾ ਇੱਕ ਗੱਲਾ ਗਾਇਬ ਸੀ ਤੇ ਦੂਜਾ ਟੁੱਟਿਆ ਪਿਆ ਹੈ। ਥੋੜ੍ਹੇ ਸਮੇਂ ਬਾਅਦ ਸ਼ਰਧਾਲੂ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਸੂਚਨਾ ਪੁਲੀਸ ਨੂੰ ਦਿੱਤੀ। ਪੁਜਾਰੀ ਨੇ ਦੱਸਿਆ ਕਿ ਚੋਰੀ ਕੀਤੀ ਰਕਮ ਦਾ ਉਨ੍ਹਾਂ ਨੂੰ ਕੋਈ ਅਨੁਮਾਨ ਨਹੀਂ ਪਰ ਚਾਂਦੀ ਦੇ ਕਈ ਗਹਿਣੇ ਵੀ ਚੋਰੀ ਹੋ ਗਏ ਹਨ। ਡੀਐੱਸਪੀ (ਸਿਟੀ) ਅਮਰਨਾਥ ਨੇ ਮੌਕਾ ਵੇਖਿਆ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ ਫੁਟੇਜ ਤੋਂ ਚੋਰਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement
Advertisement
Author Image

sukhwinder singh

View all posts

Advertisement