ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੱਕੋ ਰਾਤ ’ਚ ਛੇ ਘਰਾਂ ਵਿੱਚ ਚੋਰੀ

11:29 AM Oct 27, 2024 IST
ਖਿਲਾਰਿਆ ਸਾਮਾਨ ਦਿਖਾਉਂਦਾ ਹੋਇਆ ਤਰਸੇਮ ਸਿੰਘ।

ਪੱਤਰ ਪ੍ਰੇਰਕ
ਬਨੂੜ, 26 ਅਕਤੂਬਰ
ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਬੀਤੀ ਰਾਤ ਚੋਰਾਂ ਨੇ ਅੱਧੀ ਦਰਜਨ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਜ਼ਿਆਦਾਤਰ ਸੁੰਨੇ ਪਏ ਘਰਾਂ ਦੇ ਜਿੰਦੇ ਤੋੜੇ ਗਏ ਤੇ ਉੱਥੋਂ ਨਗਦੀ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ।
ਪੀੜਤ ਤਰਸੇਮ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਉਸ ਦੀ ਸੱਸ ਦਾ ਅਪਰੇਸ਼ਨ ਹੋਣ ਕਾਰਨ ਉਹ ਘਰ ਨੂੰ ਜਿੰਦਾ ਲਾ ਕੇ ਹਸਪਤਾਲ ਗਏ ਹੋਏ ਸਨ। ਪਿੱਛੋਂ ਚੋਰ ਘਰ ਦਾ ਜਿੰਦਾ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਘਰ ਅੰਦਰ ਅਲਮਾਰੀਆਂ ਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਗਦੀ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਨਾਲ ਲੱਗਦੇ ਇੱਕ ਹੋਰ ਘਰ ਦੇ ਜੀਅ ਆਪਣੇ ਦੂਜੇ ਘਰ ਵਿੱਚ ਸੌਂ ਰਹੇ ਸਨ ਤਾਂ ਚੋਰਾਂ ਨੇ ਸੁੰਨੇ ਘਰ ਦੇ ਜਿੰਦੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸੇ ਵਾਰਡ ਦੇ ਮਹਿੰਦਰ ਸਿੰਘ ਦੇ ਘਰੋਂ ਵੀ ਨਗਦੀ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਵਾਰਡ ਨੰਬਰ-9 ਦੇ ਗੁਰਜੰਟ ਸਿੰਘ ਦੇ ਘਰ ਤੋਂ ਨਗਦੀ ਤੇ ਕੀਮਤੀ ਸਾਮਾਨ ਚੋਰੀ ਹੋ ਗਿਆ। ਵਾਰਡ ਨੰਬਰ-10 ਦੇ ਗੁਰਦੇਵ ਸਿੰਘ ਤੇ ਹਰਬੰਸ ਸਿੰਘ ਦੇ ਦੋ ਘਰਾਂ ਤੋਂ ਵੀ ਚੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਪੀੜਤਾਂ ਨੇ ਚੋਰੀ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਏਐਸਆਈ ਮਹਿੰਦਰ ਸਿੰਘ ਨੇ ਪੁਲੀਸ ਪਾਰਟੀ ਸਣੇ ਘਟਨਾ ਸਥਾਨ ’ਤੇ ਪੁੱਜ ਕੇ ਪੀੜਤਾਂ ਤੋਂ ਜਾਣਕਾਰੀ ਇਕੱਠੀ ਕੀਤੀ।

Advertisement

Advertisement