ਸਿਟੀ ਥਾਣੇ ਦੇ ਗੁਆਂਢ ’ਚ ਮੈਡੀਕਲ ਸਟੋਰ ਵਿੱਚ ਚੋਰੀ
07:46 AM Aug 15, 2024 IST
ਪੱਤਰ ਪ੍ਰੇਰਕ
ਡੱਬਵਾਲੀ, 14 ਅਗਸਤ
ਬੀਤੀ ਰਾਤ ਸਿਟੀ ਥਾਣਾ ਨਾਲ ਖਹਿੰਦੇ ਸੋਨੂੰ ਮੈਡੀਕਲ ਸਟੋਰ ਦਾ ਜਿੰਦਰਾ ਤੋੜ ਕੇ ਚੋਰ ਹਜ਼ਾਰਾਂ ਦੇ ਵਿਦੇਸ਼ੀ ਡਾਲਰਾਂ ਸਣੇ ਨਕਦੀ ਚੋਰੀ ਕਰਕੇ ਲੈ ਗਏ। ਚੋਰਾਂ ਨੇ ਰਾਡ ਨਾਲ ਸ਼ਟਰ ਦਾ ਜ਼ਿੰਦਰਾ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਚੋਰੀ ਹੋਈ 7 ਹਜ਼ਾਰ ਰੁਪਏ ਦੀ ਰਕਮ ਦੇ ਨਾਲ ਕਰੀਬ 15 ਹਜ਼ਾਰ ਰੁਪਏ ਦੇ ਵਿਦੇਸ਼ੀ ਡਾਲਰ ਵੀ ਸ਼ਾਮਲ ਹਨ। ਦੁਕਾਨ ਦੇ ਮਾਲਕ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਵਿਦੇਸ਼ੀ ਡਾਲਰ ਅਤੇ ਪੁਰਾਣੀ ਭਾਰਤੀ ਕਰੰਸੀ ਦਾ ਸ਼ੌਕੀਨ ਹੈ। ਉਸ ਮੁਤਾਬਕ ਲਗਪਗ 20-22 ਹਜ਼ਾਰ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਦੁਕਾਨਦਾਰ ਨੇ ਕਿਹਾ ਕਿ ਦੁਕਾਨ ਥਾਣੇ ਦੇ ਬਿਲਕੁੱਲ ਗੁਆਂਢ ਹੋਣ ਦੇ ਭੁਲੇਖੇ ਵਿੱਚ ਉਸ ਨੇ ਸ਼ਟਰ ਨੂੰ ਸੈਂਟਰਲ ਲਾਕ ਨਹੀਂ ਲਗਵਾਇਆ ਸੀ। ਸਿਟੀ ਪੁਲੀਸ ਆਪਣੇ ਨੇੜਲੇ ਗੁਆਂਢੀ ਦੁਕਾਨਦਾਰ ਦੀ ਚੋਰੀ ਸੁਲਝਾਉਣ ਲਈ ਮੁਸ਼ੱਕਤ ਕਰ ਰਹੀ ਹੈ।
Advertisement
Advertisement