ਤਿੰਨ ਦੁਕਾਨਾਂ ’ਚੋਂ ਚੋਰੀ
07:37 AM Aug 03, 2024 IST
Advertisement
ਅਮਲੋਹ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਬੀਤੀ ਰਾਤ ਤਿੰੰਨ ਦੁਕਾਨਾਂ ’ਚੋਂ ਚੋਰੀ ਹੋ ਗਈ। ਜਾਣਕਾਰੀ ਅਨੁਸਾਰ ਮੌਕੇ ’ਤੇ ਪਹੁੰਚੇ ਚੌਕੀਦਾਰ ਨੇ ਚੋਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨੇ ਭੱਜ ਕੇ ਜਾਨ ਬਚਾਈ। ਭਾਜਪਾ ਦੇ ਮੰਡਲ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾ.ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਨਾਭਾ ਰੋਡ ’ਤੇ ਸਥਿਤ ਸੁਖਵੀਰ ਮੈਡੀਕਲ ਹਾਲ ਦੇ ਸ਼ੱਟਰ ਤੋੜ ਕੇ ਅੰਦਰੋਂ ਕਰੀਬ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਦੇ ਨਾਲ ਹੀ ਦੋ ਹੋਰ ਦੁਕਾਨਾਂ ਓਮ ਨਮ ਸ਼ਿਵਾਏ ਟੈਲੀਕੌਮ ਅਤੇ ਸੁਭਾਸ਼ ਪੇਂਟ ਸਟੋਰ ’ਚੋਂ ਨਕਦੀ ਚੋਰੀ ਕਰ ਲਈ ਹੈ।
Advertisement
Advertisement
Advertisement