ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਆਰਆਈ ਦੀ ਕੋਠੀ ’ਚੋਂ ਚੋਰੀ

08:47 AM Sep 28, 2024 IST

ਪੱਤਰ ਪ੍ਰੇਰਕ
ਪਠਾਨਕੋਟ, 27 ਸਤੰਬਰ
ਸਥਾਨਕ ਓਲਡ ਸ਼ਾਹਪੁਰ ਰੋਡ ’ਤੇ ਇੱਕ ਐੱਨਆਰਆਈ ਦੀ ਬੰਦ ਪਈ ਕੋਠੀ ’ਚੋਂ ਚੋਰ ਕੁੱਝ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ ਦਾ ਪਤਾ ਗੁਆਂਢੀਆਂ ਨੂੰ ਉਸ ਵੇਲੇ ਲੱਗਾ ਜਦੋਂ ਰਾਤ ਨੂੰ 12 ਵਜੇ ਦੇ ਕਰੀਬ ਕੋਠੀ ਦੇ ਅੰਦਰ ਉਨ੍ਹਾਂ ਨੂੰ ਕੁੱਝ ਆਵਾਜ਼ ਸੁਣਾਈ ਦਿੱਤੀ। ਉਹ ਜਦੋਂ ਬਾਹਰ ਨਿਕਲੇ ਤਾਂ ਆਵਾਜ਼ ਬੰਦ ਹੋ ਗਈ। ਉਸ ਤੋਂ ਬਾਅਦ ਉਹ ਵਾਪਸ ਚਲੇ ਗਏ। ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਕੋਠੀ ਦਾ ਮੁੱਖ ਗੇਟ ਖੁੱਲ੍ਹਾ ਦੇਖਿਆ। ਉਨ੍ਹਾਂ ਐੱਨਆਰਆਈ ਦੀ ਭੈਣ, ਜੋ ਕਠੂਆ ਵਿੱਚ ਰਹਿੰਦੀ ਸੀ, ਨੂੰ ਫ਼ੋਨ ਕੀਤਾ। ਫਿਰ ਉਹ ਪਠਾਨਕੋਟ ਆਈ ਅਤੇ ਉਸ ਨੇ ਕੋਠੀ ਖੋਲ੍ਹ ਕੇ ਵੇਖੀ ਤਾਂ ਘਰ ਦੇ ਅੰਦਰ ਦੀਆਂ ਅਲਮਾਰੀਆਂ, ਬੈੱਡਾਂ ਅਤੇ ਲੋਹੇ ਦੀਆਂ ਪੇਟੀਆਂ ਖੁੱਲ੍ਹੀਆਂ ਹੋਈਆਂ ਸਨ। ਬਾਥਰੂਮ ਦੇਖਣ ’ਤੇ ਪਤਾ ਲੱਗਾ ਕਿ ਉਥੇ ਲੱਗੀਆਂ ਸਾਰੀਆਂ ਟੂਟੀਆਂ, ਲੋਹੇ ਦਾ ਸਮਾਨ ਅਤੇ ਰਸੋਈ ਵਿੱਚ ਪਿਆ ਸਾਮਾਨ ਗਾਇਬ ਸੀ।

Advertisement

Advertisement