ਕੁਲਚਿਆਂ ਦੀ ਰੇਹੜੀ ਲਾਉਣ ਵਾਲੇ ਦੇ ਘਰ ਚੋਰੀ
08:39 AM Nov 25, 2024 IST
Advertisement
ਪੱਤਰ ਪ੍ਰੇਰਕ
ਸ਼ਹਿਣਾ, 24 ਨਵੰਬਰ
ਕਸਬੇ ਸ਼ਹਿਣਾ ’ਚ ਇੱਕ ਕੁਲਚਿਆਂ ਦੀ ਰੇਹੜੀ ਵਾਲੇ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਹੜੀ ਵਾਲਾ ਜਤਿੰਦਰ ਕੁਮਾਰ ਆਪਣੇ ਸੂਬੇ ਉੱਤਰ ਪ੍ਰਦੇਸ਼ ਗਿਆ ਹੋਇਆ ਸੀ। ਮਗਰੋਂ ਚੋਰਾਂ ਨੇ ਪੌੜੀ ਦਾ ਗੇਟ ਤੋੜ ਕੇ ਦੋ ਸਿਲੰਡਰ, ਇੱਕ ਭੱਠੀ, ਇੱਕ ਐੱਲਸੀਡੀ, ਦੋ ਗੱਦੇ ਅਤੇ ਵਾਸ਼ਿੰਗ ਮਸ਼ੀਨ ਚੋਰੀ ਕਰ ਲਈ। ਚੋਰ ਘਰ ਵਿਚ ਖੜ੍ਹਾ ਮੋਟਰਸਾਈਕਲ ਲਿਜਾਣ ਵਿੱਚ ਅਸਫ਼ਲ ਰਹੇ ਪ੍ਰੰਤੂ ਉਹ ਮੋਟਰਸਾਈਕਲ ਦੀ ਭੰਨ੍ਹ-ਤੋੜ ਕਰ ਗਏ। ਜੇਕਰ ਮੋਟਰ ਸਾਈਕਲ ਦਾ ਲੌਕ ਖੁੱਲ ਜਾਂਦਾ ਤਾਂ ਚੋਰ ਉਹ ਵੀ ਲੈ ਜਾਂਦੇ। ਹੋਈ ਚੋਰੀ ਸਬੰਧੀ ਥਾਣਾ ਸ਼ਹਿਣਾ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ।
Advertisement
Advertisement
Advertisement