ਵਿਦੇਸ਼ ਗਈ ਮਹਿਲਾ ਦੇ ਘਰ ਚੋਰੀ
09:46 AM Mar 10, 2024 IST
ਕਾਦੀਆਂ: ਵਿਦੇਸ਼ ਗਈ ਮਹਿਲਾ ਦੇ ਘਰ ਚੋਰੀ ਹੋ ਗਈ ਹੈ। ਇਸ ਬਾਰੇ ਗੁਰਮੀਨ ਕੌਰ ਵਾਸੀ ਸੰਤ ਨਗਰ, ਕਾਦੀਆਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਬੀਤੀ 18 ਨਵੰਬਰ 2023 ਨੂੰ ਉਹ ਨਿਊਜ਼ੀਲੈਂਡ ਗਈ ਸੀ ਅਤੇ 24 ਫ਼ਰਵਰੀ 2024 ਨੂੰ ਵਾਪਸ ਚੰਡੀਗੜ੍ਹ ਕਿਸੇ ਰਿਸ਼ਤੇਦਾਰ ਕੋਲ ਪਰਤ ਆਈ ਸੀ ਜਿਸ ਦੌਰਾਨ 27 ਫਰਵਰੀ ਨੂੰ ਉਸ ਨੂੰ ਬੈਂਕ ਵੱਲੋਂ ਮੈਸੇਜ ਆਇਆ ਕਿ ਉਸ ਦੇ ਐਕਸਿਸ ਕਾਰਡ ਦੇ ਡੈਬਿਟ ਕਾਰਡ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਗ਼ਲਤ ਪਿੰਨ ਦਾ ਨੰਬਰ ਇਸਤੇਮਾਲ ਕੀਤਾ ਗਿਆ ਹੈ। ਜਦੋਂ ਉਹ ਆਪਣੇ ਘਰ ਕਾਦੀਆਂ ਪਹੁੰਚੀ ਤਾਂ ਵੇਖਿਆ ਕਿ ਉਸ ਦੇ ਘਰੋਂ ਇੱਕ ਇਨਵਰਟਰ ਬੈਟਰਾ, ਮਾਈਕਰੋਵੇਵ ਓਵਨ, ਟੋਸਟਰ, ਗਰਿੱਲ, ਗੈਸ ਸਿਲੰਡਰ, ਡਿਜੀਟਲ ਕੰਡਾ, ਐਕਸਿਸ ਏਟੀਐੱਮ ਕਾਰਡ, ਇੱਕ ਮੋਬਾਈਲ ਸੈਮਸੰਗ ਨੋਟ ਪਰੋ ਅਤੇ 2000 ਰੁਪਏ ਕੋਈ ਚੋਰੀ ਕਰ ਕੇ ਲੈ ਗਿਆ ਸੀ। ਕਾਦੀਆਂ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement