ਅਦਾਕਾਰਾ ਪੂਨਮ ਢਿੱਲੋਂ ਦੇ ਘਰ ਚੋਰੀ, ਪੇਂਟਰ ਗ੍ਰਿਫ਼ਤਾਰ
06:03 AM Jan 09, 2025 IST
Advertisement
ਮੁੰਬਈ:
Advertisement
ਪੁਲੀਸ ਨੇ ਬੌਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦੇ ਘਰੋਂ ਲੱਖ ਰੁਪਏ ਦੀ ਹੀਰੇ ਦੀ ਵਾਲੀ, 35000 ਰੁਪਏ ਨਕਦ ਅਤੇ 500 ਅਮਰੀਕੀ ਡਾਲਰ ਚੋਰੀ ਕਰਨ ਦੇ ਦੋਸ਼ ਹੇਠ 37 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਮੀਰ ਅੰਸਾਰੀ ਵਜੋਂ ਹੋਈ ਹੈ, ਜੋ ਪੇਂਟਰ ਹੈ। ਪੁਲੀਸ ਨੇ ਅੱਜ ਦੱਸਿਆ ਕਿ ਮੁਲਜ਼ਮ ਸਮੀਰ ਨੂੰ 28 ਦਸੰਬਰ ਤੋਂ 5 ਜਨਵਰੀ ਦਰਮਿਆਨ ਖਾਰ ਇਲਾਕੇ ਵਿੱਚ ਸਥਿਤ ਢਿੱਲੋਂ ਦੇ ਫਲੈਟ ਦਾ ਰੰਗ-ਰੋਗਨ ਕਰਦਾ ਰਿਹਾ ਹੈ। ਉਸ ਨੇ ਅਲਮਾਰੀ ਖੁੱਲ੍ਹੀ ਦੇਖ ਕੇ ਚੋਰੀ ਕੀਤੀ। ਅੰਸਾਰੀ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ। ਉਸ ਨੇ ਫਲੈਟ ਨੂੰ ਪੇਂਟ ਕਰਨ ਵਾਲੀ ਟੀਮ ਵਿਚ ਸ਼ਾਮਲ ਆਪਣੇ ਹੋਰ ਸਾਥੀਆਂ ਨੂੰ ਪਾਰਟੀ ਦੇਣ ਲਈ 9,000 ਰੁਪਏ ਖਰਚ ਕਰ ਦਿੱਤੇ। ਉਸ ਕੋਲੋਂ 25,000 ਰੁਪਏ, 500 ਅਮਰੀਕੀ ਡਾਲਰ ਅਤੇ ਹੀਰੇ ਦੀ ਵਾਲੀ ਬਰਾਮਦ ਕਰ ਲਈ। ਚੋਰੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਢਿੱਲੋਂ ਦਾ ਪੁੱਤਰ ਅਨਮੋਲ ਦੁਬਈ ਤੋਂ ਘਰ ਪਰਤਿਆ। -ਪੀਟੀਆਈ
Advertisement
Advertisement