For the best experience, open
https://m.punjabitribuneonline.com
on your mobile browser.
Advertisement

ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ ਰੰਗਮੰਚ: ਸੰਧਵਾਂ

10:02 AM Nov 06, 2023 IST
ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ ਰੰਗਮੰਚ  ਸੰਧਵਾਂ
ਨਾਟਕ ‘ਬੈਂਡ ਮਾਸਟਰ’ ਦਾ ਮੰਚਨ ਕਰਦੇ ਹੋਏ ਕਲਾਕਾਰ।
Advertisement

ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਨਵੰਬਰ
ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸ ਪੀਟੀਯੂ) ਦੇ ਵਿਹੜੇ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਰੰਗਕਰਮੀ ਕੀਰਤੀ ਕਿਰਪਾਲ ਦੀ ਅਗਵਾਈ ’ਚ ਕਰਵਾਏ ਜਾ ਰਹੇ 15 ਰੋਜ਼ਾ 12ਵੇਂ ਕੌਮੀ ਨਾਟਕ ਮੇਲੇ ਦੀ 14ਵੀਂ ਸ਼ਾਮ ਦਰਸ਼ਕਾਂ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਵਿਨੋਦ ਰਸਤੋਗੀ ਸਮ੍ਰਤਿੀ ਸੰਸਥਾਨ ਵੱਲੋਂ ਪ੍ਰਮਿਲ ਦੱਤਾ ਦਾ ਲਿਖਿਆ ਨਾਟਕ ‘ਬੈਂਡ ਮਾਸਟਰ’ ਦੇਖਣ ਨੂੰ ਮਿਲਿਆ ਜਿਸ ਦਾ ਨਿਰਦੇਸ਼ਨ ਅਜੈ ਮੁਖਰਜੀ ਨੇ ਕੀਤਾ।
ਨਾਟਕ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਆਪਸੀ ਮਤਭੇਦ ਨੂੰ ਮੰਚ ਤੋਂ ਸੰਗੀਤ ਤੇ ਸੰਵਾਦਾਂ ਰਾਹੀਂ ਪੇਸ਼ ਕਰਦਾ ਹੈ। ਨਾਟਕ ਦਾ ਮੁੱਖ ਪਾਤਰ ਇੱਕ ਬਜ਼ੁਰਗ ਸੰਗੀਤਕਾਰ ਹੈ ਜਿਸ ਨੂੰ ਅੱਜ ਦੀ ਨਵੀਂ ਪੀੜ੍ਹੀ ਪਸੰਦ ਨਹੀਂ ਕਰਦੀ ਅਤੇ ਉਸ ਦਾ ਮਜ਼ਾਕ ਉਡਾਉਂਦੀ ਰਹਿੰਦੀ ਹੈ। ਪਰ ਅੰਤ ਵਿੱਚ ਉਸ ਬਜ਼ੁਰਗ ਸੰਗੀਤਕਾਰ ਦੀ ਮੌਤ ਤੋਂ ਬਾਅਦ ਨੌਜਵਾਨਾਂ ਨੂੰ ਉਸ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਪੁਰਾਣੇ ਸ਼ਾਸਤਰੀ ਸੰਗੀਤ ਅਤੇ ਮਾਡਰਨ ਪੌਪ ਸੰਗੀਤ ਦੀਆਂ ਧੁਨਾਂ ਰਾਹੀਂ ਨਾਟਕ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ।ਨਾਟਕ ਮੇਲੇ ਦੀ ਸ਼ਾਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਾਉਂਦਿਆਂ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਪੀਕਰ ਸੰਧਵਾਂ ਨੇ ਰੰਗਮੰਚ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰੰਗਮੰਚ ਜਿੱਥੇ ਕਿ ਸਿੱਧੇ ਤੌਰ ’ਤੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਕੇ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਉੱਥੇ ਹੀ ਸਾਡੇ ਇਤਿਹਾਸ ਤੇ ਵਿਰਾਸਤ ਨਾਲ ਜੁੜਨ ਦਾ ਮੌਕਾ ਵੀ ਦਿੰਦਾ ਹੈ। ਪ੍ਰਬੰਧਕਾਂ ਵਿਚੋਂ ਸਹਿ-ਸਰਪ੍ਰਸਤ ਡਾ. ਪੂਜਾ ਗੁਪਤਾ ਅਤੇ ਪ੍ਰਧਾਨ ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਕਹੇ ਜਦਕਿ ਡਾ. ਕਸ਼ਿਸ਼ ਗੁਪਤਾ ਨੇ ਧੰਨਵਾਦੀ ਮਤਾ ਪੇਸ਼ ਕੀਤਾ।

Advertisement

ਨਾਟਕ ‘ਸੁਲਘਦੀ ਧਰਤੀ’ ਦਾ ਮੰਚਨ

ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਭਾਸ਼ਾ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਪੰਜਾਬੀ ਹਫ਼ਤੇ ਨੂੰ ਸਮਰਪਤਿ ਸਮਾਗਮ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਿਲਾਸਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਨਾਟਕਕਾਰ ਬਲਰਾਜ ਸਾਗਰ ਲਿਖਿਆ ਤੇ ਫਿਲਮ ਅਦਾਕਾਰ ਸੁਖਦੇਵ ਲੱਧੜ ਵੱਲੋਂ ਨਿਰਦੇਸ਼ਤ ਨਾਟਕ ’ਸੁਲਘਦੀ ਧਰਤੀ’ ਜੈ ਹੋ ਰੰਗਮੰਚ, ਨਿਹਾਲ ਸਿੰਘ ਵਾਲਾ ਵੱਲੋਂ ਖੇਡਿਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਅਜੀਤਪਾਲ ਜਟਾਣਾ ਨੇ ਕਿਹਾ ਕਿ ਇਹ ਨਾਟਕ ਸੁਲਘਦੀ ਧਰਤੀ ਸਮਾਜਿਕ ਕੁਰੀਤੀਆਂ ‘ਤੇ ਕਰਾਰੀ ਚੋਟ ਹੈ। ਸਾਹਤਿ ਐਵਾਰਡੀ ਗੁਰਮੇਲ ਬੌਡੇ ਨੇ ਬੱਚਿਆਂ ਨੂੰ ਮਾਂ ਬੋਲੀ ਦੀ ਮਹੱਤਤਾ ਬਾਰੇ ਦਸਦਿਆਂ ਪੰਜਾਬੀ ਮਾਂ ਬੋਲੀ ਜੁੜਨ ਤੇ ਸਾਹਤਿ ਪੜ੍ਹਨ ਲਈ ਪ੍ਰੇਰਤਿ ਕੀਤਾ ਅਤੇ ਸਾਹਤਿਕ ਮੈਗਜ਼ੀਨ ਤਾਮਸਨ ਦਾ ਨਵਾਂ ਅੰਕ ਵੀ ਭੇਂਟ ਕੀਤਾ। ਇਸ ਮੌਕੇ ਸਾਹਤਿਕਾਰ ਹਰਵਿੰਦਰ ਧਾਲੀਵਾਲ ਬਿਲਾਸਪੁਰ, ਪ੍ਰਿੰਸੀਪਲ ਰੁਪਿੰਦਰਜੀਤ ਕੌਰ ਨੇ ਮੁੱਖ ਮਹਿਮਾਨ ਡਾ. ਅਜੀਤ ਪਾਲ ਦਾ ਧੰਨਵਾਦ ਕੀਤਾ। ਇਸ ਸਮੇਂ ਸੁਖਮੰਦਰ ਸਿੰਘ ਧੂੜਕੋਟ, ਹਰਬੀਰ ਸਿੰਘ ਹੈਰੀ, ਜਗਵੀਰ ਆਜ਼ਾਦ ਤੇ ਸਟਾਫ਼ ਮੈਂਬਰ ਮੌਜੂਦ ਸਨ।

Advertisement

Advertisement
Author Image

Advertisement