ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਥੀਏਟਰ ਫੈਸਟੀਵਲ: ਨਾਟਕ ‘ਮਾਂ ਨਾ ਬੇਗਾਨੀ ਹੋ’ ਦਾ ਮੰਚਨ

06:46 AM Jul 03, 2024 IST
ਨਾਟਕ ਮੇਲੇ ਦੀ ਸ਼ੁਰੂਆਤ ਕਰਾਉਂਦੇ ਹੋਏ ਜਗਜੀਤ ਸਿੰਘ ਭਾਟੀਆ।

ਪੱਤਰ ਪ੍ਰੇਰਕ
ਪਟਿਆਲਾ, 2 ਜੁਲਾਈ
ਨਾਰਥ ਜ਼ੋਨ ਕਲਚਰ ਸੈਂਟਰ ਦੇ ਸਹਿਯੋਗ ਨਾਲ ਨਾਟਕ ਵਾਲਾ ਗਰੁੱਪ ਵੱਲੋਂ 22ਵਾਂ ਸਮਰ ਥੀਏਟਰ ਫੈਸਟੀਵਲ ਸਮਾਪਤ ਹੋ ਗਿਆ ਹੈ। ਇਸ ਫੈਸਟੀਵਲ ਵਿੱਚ ਪੰਜ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਨਾਟਕ ਦੇ ਸ਼ੁਰੂ ਵਿੱਚ ਬੱਚਿਆਂ ਦੀਆਂ ਪੇਸ਼ਕਾਰੀਆਂ ਤੇ ਬੱਚਿਆਂ ਦੇ ਨਾਟਕ ਪੇਸ਼ ਕੀਤੇ ਗਏ। ਛੋਟੇ ਬੱਚਿਆਂ ਨੇ ਰੇਖਾ ਜੈਨ ਵੱਲੋਂ ਲਿਖਿਆ ਨਾਟਕ ‘ਬੈਲੋਂ ਕੀ ਕਥਾ’ ਅਤੇ ਵੱਡੇ ਬੱਚਿਆਂ ਨੇ ਸਰਦਾਰ ਗੁਰਸ਼ਰਨ ਸਿੰਘ ਵੱਲੋਂ ਲਿਖਿਆ ਨਾਟਕ ‘ਤਿੰਨ ਸਵਾਲ’ ਪੇਸ਼ ਕੀਤਾ ਗਿਆ। ਡਾ. ਸਵਰਾਜ ਸਿੰਘ ਨੇ ਇਸ ਮੇਲੇ ਨੂੰ ਗਿਆਨ, ਕਲਾ ਤੇ ਸਾਹਿਤ ਦਾ ਸੰਗਮ ਦੱਸਿਆ।
ਨਾਟਕ ਮੇਲੇ ਦੇ ਦੂਜੇ ਦਿਨ ਯੁਵਾ ਰੰਗ ਮੰਚ ਜਲੰਧਰ ਵੱਲੋਂ ਨਾਟਕ ‘ਵਿਕਾਸ ਦਾ ਬੰਬ’ ਖੇਡਿਆ ਗਿਆ ਜੋ ਇਰਵਿਨ ਵੱਲੋਂ ਲਿਖੇ ਗਏ ਨਾਟਕ ਦਾ ਪੰਜਾਬੀ ਰੂਪਾਂਤਰਨ ਗੁਰਸ਼ਰਨ ਸਿੰਘ ਨੇ ਕੀਤਾ ਹੈ। ਤਿੰਨ ਪਾਤਰੀ ਇਸ ਨਾਟਕ ’ਚ ਯੁੱਧ ਤੇ ਮਾਨਵ ਵੱਲੋਂ ਨਿਰਮਿਤ ਹਥਿਆਰ, ਜੋ ਵਿਸ਼ਵ ਨੂੰ ਤੇ ਮਾਨਵ ਨੂੰ ਪੂਰੀ ਤਰ੍ਹਾਂ ਮਿਟਾ ਸਕਦੇ ਹਨ, ਇਹੋ ਜਿਹੇ ਵਿਗਿਆਨ ਤੇ ਵਿਕਾਸ ਦੀ ਨਿਖੇਧੀ ਕੀਤੀ ਗਈ। ਮੇਲੇ ਦੇ ਤੀਜੇ ਤੇ ਅੰਤਿਮ ਦਿਨ ਦੋ ਨਾਟਕਾਂ ਦਾ ਮੰਚਨ ਹੋਇਆ।
ਪਹਿਲਾ ਸੁਰਿੰਦਰ ਬਾਠ ਦਾ ਲਿਖਿਆ ‘ਮਾਂ ਨਾ ਬੇਗਾਨੀ ਹੋ’ ਜਿਸ ਵਿੱਚ ਮਾਂ ਬੋਲੀ ਦੀ ਵਿਸ਼ੇਸ਼ ਮਹੱਤਤਾ ਨੂੰ ਦਰਸਾਉਂਦਿਆਂ ਇਸ ਭੇਤ ਨੂੰ ਵੀ ਉਜਾਗਰ ਕੀਤਾ ਗਿਆ ਕਿ ਕਿਵੇਂ ਵਿਦੇਸ਼ੀਆਂ ਵੱਲੋਂ ਸਾਡੀ ਮਾਂ ਬੋਲੀ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਮੇਲੇ ਦੇ ਅੰਤ ਵਿੱਚ ਪ੍ਰੋਫੈਸਰ ਮਾਨਵਤਾ ਘੁੰਮਣ ਨੇ ਦਰਸ਼ਕਾਂ ਅਤੇ ਨਾਰਥ ਜ਼ੋਨ ਕਲਚਰ ਸੈਂਟਰ ਦਾ ਧੰਨਵਾਦ ਕੀਤਾ।

Advertisement

Advertisement
Advertisement