For the best experience, open
https://m.punjabitribuneonline.com
on your mobile browser.
Advertisement

ਰੰਗਮੰਚ ਉਤਸਵ: ‘ਸੰਨ 2025’ ਨਾਟਕ ਦੀ ਪੇਸ਼ਕਾਰੀ

07:02 AM Mar 30, 2024 IST
ਰੰਗਮੰਚ ਉਤਸਵ  ‘ਸੰਨ 2025’ ਨਾਟਕ ਦੀ ਪੇਸ਼ਕਾਰੀ
ਨਾਟਕ ਦੀ ਪੇਸ਼ਕਾਰੀ ਦਾ ਇਕ ਦ੍ਰਿਸ਼। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 29 ਮਾਰਚ
ਪੰਜਾਬੀ ਯੂਨੀਵਰਸਿਟੀ ਵਿੱਚ ਥੀਏਟਰ ਅਤੇ ਫਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ‘ਰੰਗਮੰਚ ਉਤਸਵ’ ਦੇ ਤੀਜੇ ਦਿਨ ‘ਸੰਨ 2025’ ਨਾਟਕ ਦੀ ਸਫਲ ਪੇਸ਼ਕਾਰੀ ਹੋਈ। ‘ਦਿ ਲੈਬੋਰਟਰੀ’ ਨਾਮੀ ਥੀਏਟਰ ਗਰੁੱਪ ਵੱਲੋਂ ਕੀਤੀ ਇਸ ਪੇਸ਼ਕਾਰੀ ਦਾ ਨਿਰਦੇਸ਼ਨ ਸ਼ੋਭਿਤ ਮਿਸ਼ਰਾ ਵੱਲੋਂ ਕੀਤਾ ਗਿਆ ਸੀ। ਸਵਾ ਘੰਟੇ ਦਾ ਇਹ ਨਾਟਕ ਹਿੰਦੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ। ਸਵਿਸ-ਜਰਮਨ ਨਾਟਕਕਾਰ ਫਰੀਡਰਿਕ ਡੂਰੇਨਮੈਟ ਵੱਲੋਂ ਲਿਖੇ ਇਸ ਨਾਟਕ ਨੂੰ ਪੀਯੂਸ਼ ਮਿਸ਼ਰਾ ਨੇ ਰੂਪਾਂਤਿਰਤ ਕੀਤਾ ਹੈ।
ਨਾਟਕ ਵਿਚਲੀ ਕਹਾਣੀ ਅਪਰਾਧੀ ਨਾਵਲਕਾਰ ਧੀਰਜ ਬ੍ਰਹਮਾਤਮੇ ਦੇ ਜੀਵਨ ਦੁਆਲੇ ਘੁੰਮਦੀ ਹੈ, ਜੋ ਆਪਣੀਆਂ ਲਿਖਤਾਂ ਦੇ ਨਾਲ-ਨਾਲ ਆਪਣੇ ਵਿਵਾਦਪੂਰਨ ਜੀਵਨ ਲਈ ਬਹੁਤ ਮਸ਼ਹੂਰ ਹੈ, ਗੜਗੜ ਸੂਫੀ ਨਾਮਕ ਇੱਕ ਨਿੱਜੀ ਜਾਸੂਸ ਨੂੰ ਧੀਰਜ ਦੀਆਂ ਲਿਖਤਾਂ ਅਤੇ ਅਸਲ ਸੰਸਾਰ ਵਿੱਚ ਵਾਪਰੀਆਂ ਹੱਤਿਆਵਾਂ ਵਿਚਕਾਰ ਇੱਕ ਰਿਸ਼ਤੇ ਦਾ ਪਤਾ ਲੱਗਦਾ ਹੈ। ਗੜਗੜ ਸੂਫ਼ੀ ਨੂੰ ਪਤਾ ਲੱਗਦਾ ਹੈ ਕਿ ਪ੍ਰਸਿੱਧ ਨਾਵਲਕਾਰ ਲੇਖਕ ਨਹੀਂ, ਸਗੋਂ ਸੀਰੀਅਲ ਕਿਲਰ ਹੈ, ਜੋ ਆਪਣੇ ਨਾਵਲਾਂ ਦੇ ਪਲਾਟ ਅਤੇ ਅਪਰਾਧ ਬਣਾਉਂਦਾ ਹੈ।
ਨਾਟਕ ਵਿੱਚ ਦਲਜੀਤ ਸਿੰਘ, ਜੁਗਲ ਕੌਸ਼ਲ, ਹੈਪੀ ਬੋਕੋਲੀਆ, ਮਨਪ੍ਰੀਤ ਕੌਰ ਅਤੇ ਰਮਨਦੀਪ ਕੌਰ ਵੱਲੋਂ ਆਪਣੀਆਂ ਭੂਮਿਕਾਵਾਂ ਸ਼ਾਨਦਾਰ ਢੰਗ ਨਾਲ ਨਿਭਾਈਆਂ ਗਈਆਂ। ਬੈਕਸਟੇਜ ਉੱਤੇ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਦਵਿੰਦਰ ਸਿੱਧੂ, ਬਲਜੀਤ ਸੰਧੂ, ਅੰਕਪ੍ਰੀਤ ਨੈਨ, ਵਿਨੋਦ ਕੁਮਾਰ ਅਤੇ ਹੈਪੀ ਚਹਿਲ ਸ਼ਾਮਿਲ ਰਹੇ। ਅਦਾਕਾਰਾਂ ਦਾ ਮੇਕਅਪ ਹੈਪੀ ਬੋਕੋਲੀਆ ਨੇ ਕੀਤਾ। ਪੇਸ਼ਕਾਰੀ ਦੇ ਅੰਤ ਵਿੱਚ ‘ਰੰਗਮੰਚ ਉਤਸਵ’ ਦੇ ਕੋਆਰਡੀਨੇਟਰ ਡਾ. ਜਸਪਾਲ ਦਿਉਲ ਵੱਲੋਂ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×