ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਹਿਰ ਵਿੱਚ ਨਹਾਉਣ ਗਏ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ

08:10 AM Jun 19, 2024 IST

ਪੱਤਰ ਪ੍ਰੇਰਕ
ਭਵਾਨੀਗੜ੍ਹ, 18 ਜੂਨ
ਇੱਥੋਂ ਨੇੜਲੇ ਪਿੰਡ ਨਦਾਮਪੁਰ ਵਿਖੇ ਘੱਗਰ ਬ੍ਰਾਂਚ ਦੀ ਨਹਿਰ ’ਚ ਨਹਾਉਣ ਲਈ ਗਏ ਪਿੰਡ ਚੰਨੋਂ ਦੇ ਇਕ ਨੌਜਵਾਨ ਦੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਲਾਭ ਸਿੰਘ ਵਾਸੀ ਪਿੰਡ ਚੰਨੋਂ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੋਤਾ ਗੋਬਿੰਦ ਸਿੰਘ (22) ਪੁੱਤਰ ਸਵਰਗੀ ਕੌਰ ਸਿੰਘ ਅੱਜ ਦੁਪਹਿਰ ਗਰਮੀ ਤੋਂ ਬਚਾਅ ਲਈ ਨਹਾਉਣ ਲਈ ਪਿੰਡ ਨਦਾਮਪੁਰ ਨੇੜਿਓਂ ਲੰਘਦੀ ਘਗਰ ਬ੍ਰਾਂਚ ਦੀ ਨਹਿਰ ’ਤੇ ਆਇਆ ਸੀ ਤੇ ਉਸ ਦਾ ਪੋਤਾ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋਂ ਨੇ ਦੱਸਿਆ ਕਿ ਨੌਜਵਾਨ ਦੀ ਭਾਲ ਲਈ ਉਨ੍ਹਾਂ ਵੱਲੋਂ ਪਟਿਆਲਾ ਤੋਂ ਵਿਸ਼ੇਸ਼ ਤੌਰ ’ਤੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਨੌਜਵਾਨ ਦੀ ਨਹਿਰ ’ਚੋਂ ਲਾਸ਼ ਮਿਲ ਗਈ ਹੈ।

Advertisement

ਰਜਵਾਹੇ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ

ਟੱਲੇਵਾਲ (ਪੱਤਰ ਪ੍ਰੇਰਕ): ਪਿੰਡ ਟੱਲੇਵਾਲ ਦੇ ਵੱਡੇ ਰਜਵਾਹੇ ਵਿੱਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਸਾਥੀਆਂ ਸਮੇਤ ਰਜਵਾਹੇ ਵਿੱਚ ਨਹਾ ਰਿਹਾ ਸੀ। ਜਾਣਕਾਰੀ ਅਨੁਸਾਰ ਮਾਣਕ ਸਿੰਘ (17) ਪੁੱਤਰ ਰੇਸ਼ਮ ਸਿੰਘ ਬੀਤੇ ਕੱਲ੍ਹ ਸ਼ਾਮ ਆਪਣੇ ਪਿੰਡ ਭੋਤਨਾ ਦੇ ਬੱਸ ਅੱਡੇ ’ਤੇ ਲਗਾਈ ਛਬੀਲ ਉਪਰੰਤ ਪੁਲੀਸ ਦੇ ਬੈਰੀਕੇਡ ਛੱਡਣ ਟੱਲੇਵਾਲ ਗਿਆ ਸੀ। ਜਿੱਥੇ ਗਰਮੀ ਵੱਧ ਹੋਣ ਕਰਕੇ ਸਾਥੀਆਂ ਨਾਲ ਰਜਵਾਹੇ ਵਿੱਚ ਨਹਾਉਣ ਲੱਗ ਗਿਆ। ਇਸੇ ਦੌਰਾਨ ਜਦੋਂ ਉਸ ਨੇ ਰਜਵਾਹੇ ਵਿੱਚ ਛਾਲ ਮਾਰੀ ਤਾਂ ਮੁੜ ਬਾਹਰ ਨਹੀਂ ਨਿਕਲਿਆ। ਉਸ ਦੇ ਸਾਥੀਆਂ ਅਤੇ ਹੋਰ ਆਸ ਪਾਸ ਦੇ ਲੋਕਾਂ ਵਲੋਂ ਉਸ ਨੂੰ ਰਜਵਾਹੇ ਵਿੱਚ ਲੱਭਿਆ ਗਿਆ। ਕੁੱਝ ਘੰਟਿਆਂ ਬਾਅਦ ਨੌਜਵਾਨ ਦੀ ਲਾਸ਼ ਪਿੰਡ ਦੀਪਗੜ੍ਹ ਨੇੜਿਓਂ ਮਿਲੀ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Advertisement
Advertisement
Advertisement