For the best experience, open
https://m.punjabitribuneonline.com
on your mobile browser.
Advertisement

ਕੇਸ ਦੀ ਪੈਰਵੀ ਕਰਨ ਆਏ ਨੌਜਵਾਨ ਦੀ ਕਚਹਿਰੀ ਵਿੱਚ ਕੁੱਟਮਾਰ

07:25 AM Jun 17, 2024 IST
ਕੇਸ ਦੀ ਪੈਰਵੀ ਕਰਨ ਆਏ ਨੌਜਵਾਨ ਦੀ ਕਚਹਿਰੀ ਵਿੱਚ ਕੁੱਟਮਾਰ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜੂਨ
ਇਥੋਂ ਦੀਆਂ ਵੱਖ ਵੱਖ ਥਾਵਾਂ ’ਤੇ ਹੋਏ ਲੜਾਈ ਝਗੜਿਆਂ ਅਤੇ ਕੁੱਟਮਾਰ ਦੇ ਮਾਮਲਿਆਂ ਸਬੰਧੀ ਪੁਲੀਸ ਵੱਲੋਂ ਨੌਂ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।‌ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਬਸੰਤ ਐਵੇਨਿਊ ਦੁੱਗਰੀ ਵਾਸੀ ਪਿਊਸ਼ ਰਾਏ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤ ਬਲਜਿੰਦਰ ਸਿੰਘ ਨਾਲ ਪਵਨ ਚੌਧਰੀ ਉਰਫ਼ ਐਪਲ ਵਗੈਰਾ ਖ਼ਿਲਾਫ਼ ਚੱਲ ਰਹੇ ਕੇਸ ਦੀ ਪੈਰਵੀ ਕਰਨ ਲਈ ਨਵੀਆਂ ਕਚਹਿਰੀਆਂ ਵਿੱਚ ਆਏ ਹੋਏ ਸੀ, ਜਿੱਥੇ ਪਵਨ ਚੌਧਰੀ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਦੋਹਾਂ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਫਰਾਰ ਹੋ ਗਏ। ਥਾਣੇਦਾਰ ਗੁਰਮੇਜ ਲਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪਵਨ ਚੌਧਰੀ ਉਰਫ਼ ਐਪਲ, ਸੇਠੀ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪਿੰਡ ਕਡਿਆਣਾ ਕਲਾਂ ਵਾਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਟਿੱਪਰ ਸਮੇਤ ਸਰਕਾਰੀ ਖੱਡ ਮਿਲ ਪਿੰਡ ਰੋਡ ਤੋਂ ਰੇਤਾ ਲੋਡ ਕਰਕੇ ਸ਼ਹਿਰ ਵੱਲ ਆ ਰਿਹਾ ਸੀ ਤਾਂ ਪਿੰਡ ਗਧਾਪੁਰ ਪੁਹੰਚਿਆ ਜਿੱਥੇ ਅਮਨਦੀਪ ਸਿੰਘ ਉਰਫ਼ ਅਮਨੀ ਅਤੇ ਬਲਰਾਜ ਸਿੰਘ ਸਮੇਤ 3 ਅਣਪਛਾਤੇ ਸਾਥੀਆਂ ਨੇ ਰੇਤਾ ਨਾਲ ਲੋਡ ਕੀਤੇ 20/25 ਟਿੱਪਰ ਰੋਕ ਕੇ ਰਸਤਾ ਬੰਦ ਕੀਤਾ ਹੋਇਆ ਸੀ। ਉਸ ਨੇ ਵੀ ਆਪਣਾ ਟਿੱਪਰ ਉਥੇ ਖੜ੍ਹਾ ਕਰ ਦਿੱਤਾ ਅਤੇ ਰਸਤਾ ਖੁੱਲਣ ਦੀ ਉਡੀਕ ਕਰਨ ਲੱਗ ਪਿਆ।‌ ਇਸ ਦੌਰਾਨ ਉਨ੍ਹਾਂ ਨੇ ਟਿੱਪਰ ਦਾ ਸਾਈਡ ਮਿਰਰ ਬੇਸਬਾਲ ਨਾਲ ਤੋੜ ਦਿੱਤਾ। ਉਸ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਰਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

Advertisement

Advertisement
Author Image

Advertisement
Advertisement
×