For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

11:31 AM Apr 14, 2024 IST
ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Advertisement

ਪੱਤਰ ਪ੍ਰੇਰਕ
ਟੋਹਾਣਾ, 13 ਅਪਰੈਲ
ਪਿੰਡ ਗੌਰਖਪੁਰ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਸ਼ਰਾਬ ਦੇ ਠੇਕੇ ’ਤੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੂਜਾ ਸਾਥੀ ਜ਼ਖ਼ਮੀ ਹੋ ਗਿਆ, ਜਿਸ ਨੂੰ ਅਗਰੋਹਾ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਸੁਨੀਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੀਤਿਨ ਦੇਰ ਰਾਤ ਨੂੰ ਗੋਰਖਪੁਰ ਦੇ ਬਾਹਰ ਪੈਂਦੇ ਠੇਕੇ ਤੋਂ ਉਧਾਰ ਸ਼ਰਾਬ ਮੰਗਣ ਗਿਆ ਤਾਂ ਕਰਿੰਦੇ ਵੱਲੋਂ ਇਨਕਾਰ ਕਰਨ ’ਤੇ ਦੋਵਾਂ ਵਿੱਚ ਤਕਰਾਰ ਹੋ ਗਈ। ਨੀਤਿਨ ਨੇ ਟੈਲੀਫ਼ੋਨ ’ਤੇ ਆਪਣੇ ਦੋਸਤ ਸੁਨੀਲ ਤੇ ਦੋ ਹੋਰ ਸਾਥੀਆਂ ਨੂੰ ਬੁਲਾ ਲਿਆ। ਠੇਕੇ ਦੇ ਕਰਿੰਦੇ ਨੇ ਵੀ ਸੰਨੀ ਨਾਂਅ ਦੇ ਨੌਜਵਾਨ ਤੇ ਉਸ ਦੇ ਸਾਥੀਆਂ ਨੂੰ ਬੁਲਾ ਲਿਆ। ਕਰਿੰਦੇ ਦੇ ਮਿੱਤਰ ਸੰਨੀ ਨੇ ਕਥਿਤ ਤੌਰ ’ਤੇ ਫਾਈਰਿੰਗ ਕਰ ਦਿੱਤੀ। ਇਸ ਵਿੱਚ ਸੁਨੀਲ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

Advertisement

Advertisement
Author Image

sukhwinder singh

View all posts

Advertisement
Advertisement
×