For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਨਸ਼ਾ ਛੁਡਾਊ ਕੇਂਦਰ ’ਚੋਂ ਨੌਜਵਾਨ ਰਿਹਾਅ ਕਰਵਾਏ

07:47 AM Mar 30, 2024 IST
ਨਾਜਾਇਜ਼ ਨਸ਼ਾ ਛੁਡਾਊ ਕੇਂਦਰ ’ਚੋਂ ਨੌਜਵਾਨ ਰਿਹਾਅ ਕਰਵਾਏ
ਦਿਹਾਤੀ ਪੁਲੀਸ ਵਲੋਂ ਫੜੇ ਨਸ਼ੀਲੇ ਪ੍ਰਦਾਰਥਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਮਲਕੀਅਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 29 ਮਾਰਚ
ਪੁਲੀਸ ਵੱਲੋਂ ਨਕੋਦਰ ਇਲਾਕੇ ਵਿੱਚ ਛਾਪੇ ਮਾਰ ਕੇ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿੱਚੋਂ ਨੌਜਵਾਨ ਰਿਹਾਅ ਕਰਵਾਏ ਹਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਐੱਸਐੱਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਗੈਰਕਾਨੂੰਨੀ ਢੰਗ ਨਾਲ ਉਪਰੋਕਤ ਨੌਜਵਾਨਾਂ ਨੂੰ ਰੱਖ ਕੇ ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਹੈ। ਕਰਮਜੀਤ ਉਰਫ ਬੋਬੀ ਕੋਲ ਨਾ ਹੀ ਕੋਈ ਮੈਡੀਕਲ ਦੀ ਡਿਗਰੀ ਹੈ ਤੇ ਨਾ ਹੀ ਉਸ ਨੇ ਸੈਂਟਰ ਚਲਾਉਣ ਲਈ ਮਨਜ਼ੂਰੀ ਹਾਸਲ ਕੀਤੀ ਹੈ। ਬਾਅਦ ਵਿੱਚ 23 ਨੌਜਵਾਨਾਂ ਨੂੰ ਇਲਾਜ ਲਈ ਡੀ ਐਡੀਕਸ਼ਨ ਅਤੇ ਰੀਹੈਬੀਲੀਟੇਸ਼ਨ ਸੈਂਟਰ ਜਲੰਧਰ ਵਿੱਚ ਦਾਖ਼ਲ ਕਰਵਾਇਆ, ਜਿਥੇ ਉਹ ਜ਼ੇਰੇ ਇਲਾਜ ਹਨ। ਪੁਲੀਸ ਵੱਲੋਂ ਕਰਮਜੀਤ ਉਰਫ ਬੋਬੀ ਪੁੱਤਰ ਮਦਨ ਲਾਲ ਵਾਸੀ ਗੜ੍ਹਾ ਥਾਣਾ ਫਿਲੌਰ ਵਿਰੱਧ ਕੇਸ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਵਿੰਦਰ ਸਿੰਘ ਉਰਫ ਕਿੰਦੀ ਪੁੱਤਰ ਪਾਖਰ ਸਿੰਘ ਵਾਸੀ ਪਿੰਡ ਸੋਹਲ ਖੁਰਦ ਦੇ ਘਰ ਦੀ ਤਲਾਸ਼ੀ ਦੌਰਾਨ ਘਰ ਵਿੱਚੋਂ 22,500 ਮਿਲੀ ਲਿਟਰ ਸ਼ਰਾਬ ਬਰਾਮਦ ਹੋਈ ਹੈ। ਇਸੇ ਤਰ੍ਹਾਂ ਜਸਵੀਰ ਸਿੰਘ ਉਰਫ ਬੱਬੂ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਸੋਹਲ ਖੁਰਦ ਅਤੇ ਜਸਵਿੰਦਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਪਿੰਡ ਸੋਹਲ ਖੁਰਦ ਪਾਸੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਰਾਣੋਂ ਦੇ ਡੇਅਰੀ ਫਾਰਮ ਅੰਦਰ ਇਸ ਦੇ ਰਿਹਾਇਸ਼ੀ ਕਮਰਿਆਂ ਦੀ ਤਲਾਸ਼ੀ ਦੌਰਾਨ 310 ਨਸ਼ੀਲੀਆ ਗੋਲੀਆਂ ਅਤੇ 4 ਦੋ ਪਹੀਆ ਵਾਹਨ ਬਿਨਾਂ ਕਾਗਜ਼ਾਂ ਤੇ ਬਿਨਾਂ ਨੰਬਰ ਬਰਾਮਦ ਕੀਤੇ ਗਏ ਅਤੇ ਮੁਲਜ਼ਮ ਪਹਿਲਾਂ ਹੀ ਘਰ ਤੋਂ ਫਰਾਰ ਹੋ ਚੁੱਕੀ ਸੀ। ਪਿੰਡ ਸ਼ੰਕਰ ਵਿੱਚ ਕੋਠੀ ਦੀ ਤਲਾਸ਼ੀ ਦੌਰਾਨ 8 ਵਾਹਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਪਰੋਕਤ ਤਿੰਨਾਂ ਭਰਾਵਾਂ ਸਰਬਜੀਤ ਉਰਫ ਸੱਬੋ, ਬਲਜੀਤ ਅਤੇ ਬਲਵਿੰਦਰ ਕੁਮਾਰ ਉਰਫ ਬਿੰਦਰ ਪੁੱਤਰ ਛਿੰਦਰਪਾਲ ਉਰਫ ਸ਼ਿੰਦੀ ਵਾਸੀਆਨ ਪੱਤੀ ਤੱਖਰ ਸ਼ੰਕਰ ਦੀ ਕੋਠੀ ਦੀ ਤਲਾਸ਼ੀ ਕਰਨ ਤੇ 09 ਗ੍ਰਾਮ ਹੈਰੋਇਨ ਬਰਾਮਦ ਹੋਈ, ਉਪਰੋਕਤ ਤਿੰਨੋਂ ਭਰਾ ਫਰਾਰ ਹੋ ਗਏ।

Advertisement

Advertisement
Author Image

joginder kumar

View all posts

Advertisement
Advertisement
×