ਚਾਕੂ ਮਾਰ ਕੇ ਨੌਜਵਾਨ ਦਾ ਕਤਲ
08:13 AM Sep 25, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਦਿੱਲੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੂਰਬੀ ਦਿੱਲੀ ਦੇ ਸ਼ਕਰਪੁਰ ਵਿੱਚ ਇੱਕ ਲੜਕੇ ਨੂੰ ਉਸਦੇ ਤਿੰਨ ਦੋਸਤਾਂ ਨੇ ਕਥਿਤ ਤੌਰ ’ਤੇ ਚਾਕੂ ਮਾਰ ਕੇ ਮਾਰ ਦਿੱਤਾ ਜਦੋਂ ਉਸ ਨੇ ਨਵਾਂ ਫੋਨ ਖਰੀਦਣ ਮਗਰੋਂ ਉਨ੍ਹਾਂ ਨੂੰ ਪਾਰਟੀ ਦੇਣ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਚਿਨ (16) ਵਜੋਂ ਹੋਈ ਹੈ। ਉਹ ਅਤੇ ਤਿੰਨੇ ਲੜਕੇ ਜਮਾਤ ਨੌਵੀਂ ਦੇ ਵਿਦਿਆਰਥੀ ਸਨ। ਮੁਲਜ਼ਮਾਂ ਦੀ ਉਮਰ ਵੀ 16 ਸਾਲ ਹੈ। ਉਨ੍ਹਾਂ ਨੂੰ ਫੜ ਲਿਆ ਗਿਆ ਹੈ। ਇਲਾਕੇ ਵਿੱਚ ਗਸ਼ਤ ’ਤੇ ਮੌਜੂਦ ਪੁਲੀਸ ਨੇ ਸੋਮਵਾਰ ਸ਼ਾਮ ਸ਼ਕਰਪੁਰ ਵਿੱਚ ਰਾਮਜੀ ਸਮੋਸੇ ਦੀ ਦੁਕਾਨ ਦੇ ਕੋਲ ਖ਼ੂਨ ਦੇ ਧੱਬੇ ਦੇਖੇ ਅਤੇ ਜਾਂਚ ਕੀਤੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਇਕ ਲੜਕੇ ਨੂੰ ਚਾਕੂ ਮਾਰਿਆ ਗਿਆ ਹੈ। ਸਚਿਨ ਨੂੰ ਲੋਕ ਨਾਇਕ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਡਿਪਟੀ ਕਮਿਸ਼ਨਰ (ਪੂਰਬੀ) ਅਪੂਰਵ ਗੁਪਤਾ ਨੇ ਦੱਸਿਆ ਕਿ ਚਾਰੋਂ ਇਕੋ ਇਲਾਕੇ ਵਿੱਚ ਰਹਿੰਦੇ ਹਨ।
Advertisement
Advertisement
Advertisement