ਮਾਮੂਲੀ ਤਕਰਾਰ ਮਗਰੋਂ ਨੌਜਵਾਨ ਦਾ ਕਤਲ
07:52 AM Jun 07, 2024 IST
ਅੰਮ੍ਰਿਤਸਰ (ਟਨਸ):
Advertisement
ਸਥਾਨਕ ਗੇਟ ਹਕੀਮਾ ਥਾਣੇ ਅਧੀਨ ਪੈਂਦੇ ਗੁਰਬਖਸ਼ਨਗਰ ਇਲਾਕੇ ਵਿੱਚ ਬੀਤੀ ਰਾਤ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਗੁੱਸੇ ਵਿਚ ਆਏ ਬਦਮਾਸ਼ਾਂ ਨੇ ਦੀਪਕ ਕੁਮਾਰ (24) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਕਤਲ ਦੇ ਦੋਸ਼ ’ਚ ਜਤਿਨ, ਉਸ ਦੇ ਭਰਾ ਆਕਾਸ਼, ਉਨ੍ਹਾਂ ਦੇ ਜੀਜਾ ਸੁਖਪ੍ਰੀਤ ਅਤੇ ਮਾਤਾ-ਪਿਤਾ ਸ਼ਰਵਨ ਸਿੰਘ ਅਤੇ ਪੰਮੀ ਸਣੇ ਪੰਜ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ। ਸਹਾਇਕ ਪੁਲੀਸ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਆਪਣੇ ਘਰੋਂ ਫਰਾਰ ਹਨ ਅਤੇ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
Advertisement
Advertisement
Related News
Advertisement