ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਕੂ ਦੀ ਨੋਕ ’ਤੇ ਨੌਜਵਾਨਾਂ ਨੇ ਇਨੋਵਾ ਖੋਹੀ

12:06 PM Nov 24, 2024 IST

ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 24 ਨਵੰਬਰ

Advertisement

ਸ੍ਰੀ ਆਨੰਦਪੁਰ ਸਾਹਿਬ-ਨੈਣਾਂ ਦੇਵੀ ਮੁੱਖ ਮਾਰਗ ’ਤੇ ਪਿੰਡ ਲਮਲੈਹੜੀ ਕੋਲ ਦੋ ਨੌਜਵਾਨਾਂ ਵੱਲੋਂ ਚਾਕੂ ਦੀ ਨੋਕ ’ਤੇ ਇੱਕ ਇਨੋਵਾ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਦਸ਼ਮੇਸ਼ ਟੈਕਸੀ ਸਟੈਂਡ ਦੀ ਸਿਲਵਰ ਰੰਗ ਦੀ ਇਨੋਵਾ ਗੱਡੀ (ਪੀਬੀ 13 ਬੀਬੀ 4163) ਦਾ ਡਰਾਈਵਰ ਸੁਭਾਸ਼ ਚੰਦ ਵਾਸੀ ਟਿੱਬਾ ਟੱਪਰੀਆਂ ਨੇ ਦੋ ਸਵਾਰੀਆਂ ਨੂੰ ਇਥੋਂ ਦੇ ਰੇਲਵੇ ਸਟੇਸ਼ਨ ਤੋਂ ਕੋਲਾਂ ਵਾਲੇ ਟੋਬੇ ਛੱਡਣ ਲਈ ਆਪਣੀ ਗੱਡੀ ਵਿੱਚ ਬਿਠਾਇਆ, ਉੱਥੇ ਪੁੱਜਣ ’ਤੇ ਉਕਤ ਨੌਜਵਾਨਾਂ ਨੇ ਇਹ ਕਹਿ ਕੇ ਉਸ ਨੂੰ ਵਾਪਸ ਮੋੜਿਆ ਕਿ ਉਨ੍ਹਾਂ ਦਾ ਸਾਮਾਨ ਸ੍ਰੀ ਆਨੰਦਪੁਰ ਸਾਹਿਬ ਰਹਿ ਗਿਆ ਹੈ ਜਿਸ ਨੂੰ ਉਥੋਂ ਵਾਪਸ ਲੈ ਕੇ ਆਉਣਾ ਹੈ ਜਿਵੇਂ ਹੀ ਇਹ ਪਿੰਡ ਲਮਲੈਹੜੀ ਕੋਲ ਪੁੱਜੇ ਤਾਂ ਉਕਤ ਨੌਜਵਾਨ ਚਾਕੂ ਦੀ ਨੋਕ ’ਤੇ ਡਰਾਈਵਰ ਕੋਲੋਂ ਉਸ ਦਾ ਮੋਬਾਈਲ, 3200 ਰੁਪਏ ਅਤੇ ਇਨੋਵਾ ਗੱਡੀ ਖੋਹ ਕੇ ਉਥੋਂ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਪ੍ਰਾਪਤ ਹੋਈ ਹੈ ਤੇ ਜਲਦ ਇਸ ਮਾਮਲੇ ਨੂੰ ਹੱਲ ਕਰਕੇ ਮੁਲਜ਼ਮਾਂ ਨੂੰ ਫੜਿਆ ਜਾਵੇਗਾ।

Advertisement
Advertisement