ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਡੀ ਬਿਲਡਿੰਗ ਚੈਂਪੀਅਨਸ਼ਿਪ ’ਚ ਨੌਜਵਾਨਾਂ ਨੇ ਦਿਖਾਏ ਜੌਹਰ

10:16 AM May 22, 2024 IST
ਜੇਤੂ ਨੌਜਵਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।-ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਮਈ
ਲੁਧਿਆਣਾ ਦੇ ਜੀਐੱਨਆਈ ਕਾਲਜ ਵਿੱਚ ਰਾਸ਼ਟਰੀ ਪੱਧਰ ਦੀ ਐਨਪੀਸੀ ਗ੍ਰਾਂ ਪ੍ਰੀ ਨਾਰਥ ਇੰਡੀਆ 2024 ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿੱਚ ਦੇਸ਼ ਭਰ ਤੋਂ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਦਾ ਆਯੋਜਨ ਐਨਪੀਸੀ ਦੇ ਪ੍ਰਧਾਨ ਓਮ ਪ੍ਰਕਾਸ਼, ਲੱਕੀ ਸਿੰਘ ਆਸਟਰੇਲੀਆ ਅਤੇ ਲੁਧਿਆਣਾ ਤੋਂ ਪੰਕਜ ਕਪੂਰ ਨੇ ਕੀਤਾ। ਇਸ ਦੌਰਾਨ ਮਸ਼ਹੂਰ ਬਾਡੀ ਬਿਲਡਰ ਅਤੇ ਬਾਲੀਵੁੱਡ ਅਭਿਨੇਤਾ ਵਰਿੰਦਰ ਘੁੰਮਣ ਵਰਗੀਆਂ ਮਸ਼ਹੂਰ ਹਸਤੀਆਂ ਅਤੇ ਕਈ ਵਿਦੇਸ਼ੀ ਬਾਡੀ ਬਿਲਡਰ ਵੀ ਮਹਿਮਾਨ ਵਜੋਂ ਪਹੁੰਚੇ। ਚੈਂਪੀਅਨਸ਼ਿਪ ਦੌਰਾਨ ਮੈਨ ਬਾਡੀ ਬਿਲਡਿੰਗ ਵਿੱਚ ਅਮਰੀਕ ਸਿੰਘ, ਜੂਨੀਅਰ ਲਾਈਟਵੇਟ ਵਿੱਚ ਰਿਸ਼ੀਕਾਂਤਾ ਚੰਦਨ, ਓਪਨ ਹੈਵੀਵੇਟ ਵਿੱਚ ਰਿਸ਼ੀਕਾਂਤਾ ਚੰਦਨ, ਫਿਜ਼ੀਕ ਓਪਨ ਕਲਾਸ-ਬੀ ਵਿੱਚ ਰੁਬਮ ਸ਼ਰਮਾ, ਫਿਜ਼ੀਕ ਜੂਨੀਅਰ-ਏ ਵਿੱਚ ਅਸੀਸਦੀਪ ਸਿੰਘ, ਓਪਨ ਕਲਾਸ-ਏ ਵਿੱਚ ਅਨੁਜ ਤਿਆਗੀ ਜੇਤੂ ਰਹੇ। ਔਰਤਾਂ ਦੇ ਫਿਜ਼ੀਕ ਓਪਨ ਵਿੱਚ ਕਲਪਨਾ ਰਾਵਤ ਅਤੇ ਵੈਲਨੈਸ ਓਪਨ ਵਿੱਚ ਜ਼ੀਬਾ ਹੁਸੈਨ ਅਤੇ ਪੂਜਾ ਭੱਲਾ ਜੇਤੂ ਰਹੀਆਂ। ਜੇਤੂਆਂ ਦਾ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ।

Advertisement

Advertisement
Advertisement