For the best experience, open
https://m.punjabitribuneonline.com
on your mobile browser.
Advertisement

ਨੌਜਵਾਨਾਂ ਨੇ ਕਾਰ ਖੋਹਣ ਲਈ ਚਾਲਕ ਦੇ ਗੋਲੀ ਮਾਰੀ

08:52 AM Sep 26, 2023 IST
ਨੌਜਵਾਨਾਂ ਨੇ ਕਾਰ ਖੋਹਣ ਲਈ ਚਾਲਕ ਦੇ ਗੋਲੀ ਮਾਰੀ
Advertisement

ਪੱਤਰ ਪ੍ਰੇਰਕ
ਹੰਡਿਆਇਆ, 25 ਸਤੰਬਰ
ਹੰਡਿਆਇਆ-ਬਠਿੰਡਾ ਮਾਰਗ ਸਥਿਤ ਈਟਨ ਪਲਾਜ਼ਾ ਨੇੜੇ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਵਿਅਕਤੀ ’ਤੇ ਕਾਰ ਖੋਹਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ। ਗੋਲੀ ਲੱਗਣ ਮਗਰੋਂ ਕਾਰ ਚਾਲਕ ਗੱਡੀ ਬਠਿੰਡਾ ਵੱਲ ਭਜਾ ਲੈ ਗਿਆ। ਹਮਲਾਵਰਾਂ ਨੇ ਉਸ ਦਾ ਪਿੱਛਾ ਵੀ ਕੀਤਾ, ਪਰ ਉਹ ਬਚ ਗਿਆ। ਜਾਣਕਾਰੀ ਅਨੁਸਾਰ ਸਾਹਿਲ ਗਰੋਵਰ ਪੁੱਤਰ ਜਤਿੰਦਰ ਗਰੋਵਰ ਵਾਸੀ ਬਠਿੰਡਾ ਆਪਣੇ ਦੋਸਤ ਨਾਲ ਲੰਘੀ ਰਾਤ ਕਰੀਬ 9 ਵਜੇ ‘ਸਬਵੇਅ’ ’ਤੇ ਕੁੱਝ ਖਾਣ ਲਈ ਰੁਕੇ ਸਨ। ਉਪਰੰਤ ਖਾਣ ਉਹ ਅਜੇ ਕੁਝ ਦੂਰੀ ’ਤੇ ਹੀ ਪਹੁੰਚੇ ਸਨ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਗੋਲੀ ਮਾਰ ਦਿੱਤੀ। ਜੋ ਉਸ ਦੇ ਪੇਟ ਦੇ ਲਾਗੇ ਲੱਗੀ। ਖਤਰਾ ਵੇਖਦਿਆਂ ਸਾਹਿਲ ਨੇ ਆਪਣੇ ਬਚਾਅ ਲਈ ਗੱਡੀ ਭਜਾ ਲਈ ਅਤੇ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ਪਰਿਵਾਰਕ ਮੈਂਬਰਾਂ ਅਨੁਸਾਰ ਗੰਭੀਰ ਹਾਲਤ ਵੇਖਦਿਆਂ ਸਾਹਿਲ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਲੁਧਿਆਣਾ ’ਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸਾਹਿਲ ਗਰੋਵਰ ਦੇ ਬਿਆਨ ਦੇ ਆਧਾਰ ’ਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

joginder kumar

View all posts

Advertisement