ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਈਟੈੱਕ ਨਾਕੇ ’ਤੇ ਨੌਜਵਾਨ ਨੇ ਪੁਲੀਸ ਮੁਲਾਜ਼ਮ ’ਤੇ ਗੋਲੀਆਂ ਚਲਾਈਆਂ

10:05 AM May 22, 2024 IST
ਨੌਜਵਾਨ ਨੂੰ ਕਾਬੂ ਕਰ ਕੇ ਗੱਡੀ ਵਿੱਚ ਬਿਠਾਉਂਦੇ ਹੋਏ ਪੁਲੀਸ ਕਰਮਚਾਰੀ।

ਕੇ.ਪੀ ਸਿੰਘ
ਗੁਰਦਾਸਪੁਰ, 21 ਮਈ
ਅੰਮ੍ਰਿਤਸਰ- ਪਠਾਨਕੋਟ ਰੋਡ ’ਤੇ ਸਥਿਤ ਬੱਬਰੀ ਹਾਈਟੈੱਕ ਨਾਕੇ ’ਤੇ ਮੋਟਰਸਾਈਕਲ ’ਤੇ ਆਏ ਇੱਕ ਨੌਜਵਾਨ ਵੱਲੋਂ ਨਾਕੇ ’ਤੇ ਮੌਜੂਦ ਪੰਜਾਬ ਪੁਲੀਸ ਦੇ ਇੱਕ ਸਹਾਇਕ ਸਬ-ਇੰਸਪੈਕਟਰ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਹਾਲਾਂਕਿ ਏਐੱਸਆਈ ਵਾਲ-ਵਾਲ ਬਚ ਗਿਆ। ਨਾਕੇ ’ਤੇ ਮੌਜੂਦ ਪੁਲੀਸ ਕਰਮੀਆਂ ਵੱਲੋਂ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸ ਦਾ ਮੋਟਰਸਾਈਕਲ ਵੀ ਕਬਜ਼ੇ ਲੈ ਲਿਆ ਗਿਆ। ਮੌਕੇ ਤੇ ਡੀਐੱਸਪੀ ਮੋਹਨ ਸਿੰਘ ਅਤੇ ਥਾਣਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਵੀ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਸ਼ਾਮ ਇੱਕ ਨੌਜਵਾਨ ਮੋਟਰਸਾਈਕਲ ਤੇ ਕਾਹਨੂੰਵਾਨ ਬਾਈਪਾਸ ਵੱਲੋਂ ਬਹੁਤ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਅਤੇ ਕੁਝ ਨੌਜਵਾਨ ਉਸ ਦਾ ਪਿੱਛਾ ਵੀ ਕਰ ਰਹੇ ਸਨ। ਬੱਬਰੀ ਬਾਈਪਾਸ
’ਤੇ ਆ ਕੇ ਉਸ ਦਾ ਮੋਟਰਸਾਈਕਲ ਤਿਲਕ ਗਿਆ ਅਤੇ ਉਹ ਡਿੱਗ ਗਿਆ। ਨਾਕੇ ’ਤੇ ਮੌਜੂਦ ਇੱਕ ਏਐੱਸਆਈ ਵੱਲੋਂ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਖੇਤਾਂ ਵੱਲ ਨੂੰ ਦੌੜ ਗਿਆ। ਉਸ ਨੂੰ ਦੌੜਦਾ ਵੇਖ ਨਾਕੇ ’ਤੇ ਮੌਜੂਦ ਇੱਕ ਹੋਰ ਏਐੱਸਆਈ ਸਤਵਿੰਦਰ ਭੱਟੀ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ। ਉਨ੍ਹਾਂ ਨੂੰ ਪਿੱਛੇ ਆਉਂਦਾ ਵੇਖ ਕੇ ਨੌਜਵਾਨ ਵੱਲੋਂ ਆਪਣੇ ਪਿਸਤੌਲ ਨਾਲ ਹਵਾਈ ਫਾਇਰ ਕੀਤਾ ਗਿਆ ਪਰ ਏਐੱਸਆਈ ਨੇ ਪਿੱਛਾ ਕਰਨਾ ਨਹੀਂ ਛੱਡਿਆ ਤਾਂ ਉਸ ਵੱਲੋਂ ਦੋ ਸਿੱਧੇ ਫਾਇਰ ਵੀ ਕੀਤੇ ਗਏ। ਬਾਵਜੂਦ ਇਸ ਦੇ ਉਸ ਨੌਜਵਾਨ ਨੂੰ ਏਐੱਸਆਈ ਸਤਵਿੰਦਰ ਭੱਟੀ ਵੱਲੋਂ ਮੌਕੇ ’ਤੇ ਪਹੁੰਚੇ ਨਾਕੇ ਦੇ ਹੋਰ ਪੁਲਿਸ ਕਰਮੀਆਂ ਦੀ ਸਹਾਇਤਾ ਨਾਲ ਕਾਬੂ ਵਿੱਚ ਲੈ ਲਿਆ। ਇਸ ਦੌਰਾਨ ਪਿੱਛੋਂ ਕਾਰਾਂ ’ਤੇ ਕੁਝ ਹੋਰ ਨੌਜਵਾਨ ਆ ਗਏ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਕੋਲੋਂ ਪਿਸਤੌਲ ਖੋਹ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਦੋਂ ਤੱਕ ਥਾਣਾ ਸਦਰ ਦੀ ਪੁਲੀਸ ਦੇ ਹੋਰ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਦੋ ਹੋਰਾਂ ਨੂੰ ਵੀ ਕਾਬੂ ਕਰ ਲਿਆ ਅਤੇ ਕਾਰਵਾਈ ਲਈ ਥਾਣਾ ਸਦਰ ਲੈ ਗਏ। ਇਸ ਸਬੰਧੀ ਜਦੋਂ ਡੀਐੱਸਪੀ ਸਿਟੀ ਮੋਹਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਫੜਿਆ ਗਿਆ ਮੁਲਜ਼ਮ ਕਿਸੇ ਵਕੀਲ ਦਾ ਸਹਾਇਕ ਹੈ ਅਤੇ ਉਸ ਨੇ ਵਕੀਲ ਦਾ ਪਿਸਤੌਲ ਚੋਰੀ ਕੀਤਾ ਸੀ।

Advertisement

Advertisement
Advertisement