For the best experience, open
https://m.punjabitribuneonline.com
on your mobile browser.
Advertisement

ਰਤਨਹੇੜੀ ਦਾ ਨੌਜਵਾਨ ਭੇਤ-ਭਰੀ ਹਾਲਤ ਵਿੱਚ ਲਾਪਤਾ

10:59 AM Sep 22, 2024 IST
ਰਤਨਹੇੜੀ ਦਾ ਨੌਜਵਾਨ ਭੇਤ ਭਰੀ ਹਾਲਤ ਵਿੱਚ ਲਾਪਤਾ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਸਤੰਬਰ
ਨੇੜਲੇ ਪਿੰਡ ਰਤਨਹੇੜੀ ਦਾ ਵਸਨੀਕ ਕੁਲਜੀਤ ਸਿੰਘ (34) ਕੱਲ੍ਹ ਸਵੇਰ ਤੋਂ ਭੇਤ-ਭਰੀ ਹਾਲਤ ਵਿਚ ਲਾਪਤਾ ਹੈ। ਇਸ ਸਬੰਧੀ ਕੁਲਜੀਤ ਸਿੰਘ ਦੇ ਪਿਤਾ ਹਰਚੰਦ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰੋਜ਼ਾਨਾ ਵਾਂਗ ਘਰੋਂ ਆਪਣੇ ਕੰਮ ਲਈ ਲਲਹੇੜੀ ਰੋਡ, ਖੰਨਾ ਗਿਆ ਸੀ ਪਰ ਜਦੋਂ ਸ਼ਾਮ ਸਮੇਂ ਉਹ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ। ਉਸ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਪੁੱਛਿਆ ਗਿਆ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਹਰਚੰਦ ਸਿੰਘ ਨੇ ਇਸ ਗੁੰਮਸ਼ੁਦਗੀ ਸਬੰਧੀ ਥਾਣਾ ਸਦਰ ਖੰਨਾ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

Advertisement

Advertisement
Advertisement
Author Image

sanam grng

View all posts

Advertisement