ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਛੀਵਾੜਾ ਦਾ ਨੌਜਵਾਨ ਦੱਖਣੀ ਕੋਰੀਆ ’ਚ ਲਾਪਤਾ

08:07 AM Aug 24, 2024 IST

ਪੱਤਰ ਪ੍ਰੇਰਕ
ਮਾਛੀਵਾੜਾ, 23 ਅਗਸਤ
ਪਿੰਡ ਮਾਛੀਵਾੜਾ ਖਾਮ ਦੇ ਨਿਵਾਸੀ ਰਾਕੇਸ਼ ਕੁਮਾਰ ਦਾ ਨੌਜਵਾਨ ਪੁੱਤਰ ਅਕਾਸ਼ਦੀਪ ਦੱਖਣੀ ਕੋਰੀਆ ਵਿੱਚ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਹੈ। ਉਸ ਦੇ ਮਾਪਿਆਂ ਨੇ ਕੇਂਦਰ ਸਰਕਾਰ ਤੇ ਹੋਰ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਬਾਰੇ ਜਾਣਕਾਰੀ ਦਿੱਤੀ ਜਾਵੇ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਅਕਾਸ਼ਦੀਪ (24) ਨੂੰ 2020 ਵਿੱਚ ਕੋਰੀਆ ਭੇਜਿਆ ਸੀ ਪਰ ਉਹ 16 ਅਗਸਤ ਨੂੰ ਉਸ ਦਾ ਲੜਕਾ ਭੇਤ-ਭਰੇ ਢੰਗ ਨਾਲ ਲਾਪਤਾ ਹੋ ਗਿਆ। ਅਕਾਸ਼ਦੀਪ ਦੇ ਦੋਸਤਾਂ ਨੇ ਦੱਸਿਆ ਕਿ 16 ਅਗਸਤ ਨੂੰ ਉਨ੍ਹਾਂ ਪਿੱਛੇ ਪੁਲੀਸ ਲੱਗ ਗਈ। ਉਹ ਘਬਰਾ ਕੇ ਭੱਜ ਗਏ ਸਨ। ਦੋਸਤਾਂ ਨੇ ਦੱਸਿਆ ਕਿ ਉਹ ਤਿੰਨੋਂ ਬਾਅਦ ਵਿੱਚ ਆਪਣੇ ਘਰ ਪਰਤ ਆਏ ਪਰ ਅਕਾਸ਼ਦੀਪ ਨਹੀਂ ਪਰਤਿਆ।

Advertisement

Advertisement
Advertisement