For the best experience, open
https://m.punjabitribuneonline.com
on your mobile browser.
Advertisement

ਮਾਛੀਵਾੜਾ ਦੇ ਨੌਜਵਾਨ ਦੀ ਅਮਰੀਕਾ ’ਚ ਸੜਕ ਹਾਦਸੇ ’ਚ ਮੌਤ

06:44 AM Sep 20, 2024 IST
ਮਾਛੀਵਾੜਾ ਦੇ ਨੌਜਵਾਨ ਦੀ ਅਮਰੀਕਾ ’ਚ ਸੜਕ ਹਾਦਸੇ ’ਚ ਮੌਤ
Advertisement

ਮਾਛੀਵਾੜਾ (ਗੁਰਦੀਪ ਸਿੰਘ ਟੱਕਰ):

Advertisement

ਮਾਛੀਵਾੜਾ ਦੇ ਨੌਜਵਾਨ ਬਲਜੋਤ ਸਿੰਘ (23) ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਥੋਂ ਦੀ ਐੱਨਆਰਆਈ ਕਲੋਨੀ ਦੇ ਵਾਸੀ ਨਗਿੰਦਰ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਬਲਜੋਤ ਸਿੰਘ ਨੂੰ 2019 ਵਿੱਚ ਚੰਗੇ ਭਵਿੱਖ ਖਾਤਰ ਅਮਰੀਕਾ ਭੇਜਿਆ ਸੀ। ਬਲਜੋਤ ਸਿੰਘ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿੱਚ ਰਹਿ ਰਿਹਾ ਸੀ, ਜਿੱਥੇ ਉਹ ਟਰਾਲਾ ਡਰਾਈਵਰ ਸੀ। ਬੀਤੇ ਦਿਨ ਉਹ ਸਾਮਾਨ ਦੀ ਢੋਆ-ਢੁਆਈ ਲਈ ਟਰਾਲਾ ਲੈ ਕੇ 1-80 ਵੋਮਿੰਗ ਰਾਅਲਿਨਸ ਰੋਡ ’ਤੇ ਜਾ ਰਿਹਾ ਸੀ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਟਰਾਲਾ ਪਲਟ ਗਿਆ। ਹਾਦਸੇ ਦੌਰਾਨ ਬਲਜੋਤ ਸਿੰਘ ਬਾਹਰ ਡਿੱਗ ਗਿਆ ਅਤੇ ਟਰਾਲਾ ਉਸ ਦੇ ਉੱਪਰ ਪਲਟ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅੱਜ ਤੜਕੇ ਮਾਪਿਆਂ ਨੂੰ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ। ਬਲਜੋਤ ਸਿੰਘ ਦੀ ਦੀ ਭੈਣ ਆਸਟਰੇਲੀਆ ਰਹਿੰਦੀ ਹੈ।
ਬਲਜੋਤ ਸਿੰਘ ਨੇ ਤਿੰਨ ਦਿਨ ਪਹਿਲਾਂ ਮਨਾਇਆ ਸੀ ਜਨਮਦਿਨ ਹਾਦਸੇ ਤੋਂ ਤਿੰਨ ਦਿਨ ਪਹਿਲਾਂ ਬਲਜੋਤ ਸਿੰਘ ਨੇ 15 ਸਤੰਬਰ ਨੂੰ ਆਪਣਾ ਜਨਮ ਦਿਨ ਮਨਾਇਆ ਸੀ। ਉਹ ਬਹੁਤ ਖੁਸ਼ ਸੀ ਅਤੇ ਉਸ ਨੇ ਆਪਣੇ ਜਨਮਦਿਨ ਦੀ ਖੁਸ਼ੀ ਦੋ ਦਿਨ ਦੋਸਤਾਂ ਨਾਲ ਮਨਾਈ ਪਰ ਜਿਉਂ ਹੀ ਉਹ ਟਰਾਲੇ ’ਤੇ ਕੰਮ ਲਈ ਗਿਆ ਤਾਂ ਇਹ ਭਾਣਾ ਵਾਪਰ ਗਿਆ।

Advertisement

Advertisement
Author Image

joginder kumar

View all posts

Advertisement