ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੇਤ-ਭਰੀ ਹਾਲਤ ਵਿੱਚ ਨੌਜਵਾਨ ਲਾਪਤਾ

06:59 AM May 14, 2024 IST

ਚਮਕੌਰ ਸਾਹਿਬ: ਨਜ਼ਦੀਕੀ ਪਿੰਡ ਮਾਹਲਾਂ ਦੇ ਇੱਕ 35 ਸਾਲਾ ਨੌਜਵਾਨ ਸਤਨਾਮ ਸਿੰਘ ਉਰਫ਼ ਕਾਕਾ ਸਪੁੱਤਰ ਗੁਰਮੀਤ ਸਿੰਘ ਘਰ ਤੋਂ ਕੰਮ ਨੂੰ ਗਿਆ ਪਰ ਮੁੜ ਵਾਪਸ ਨਹੀਂ ਆਇਆ। ਉਸ ਨੂੰ ਦੋਸਤਾਂ, ਮਿੱਤਰਾਂ, ਸਕੇ ਸੰਬੰਧੀਆਂ ਹਰ ਥਾਂ ਤਲਾਸ਼ ਕੀਤਾ ਪਰ ਉਸ ਦਾ ਕੋਈ ਥਹੁ ਪਤਾ ਨਾ ਲੱਗਾ। ਜਿਸ ਦੀ ਪਰਿਵਾਰ ਵਾਲਿਆਂ ਨੇ ਪੁਲੀਸ ਚੌਕੀ ਬੇਲਾ ਨੂੰ ਸੂਚਨਾ ਦਿੱਤੀ ਤੇ ਪੁਲੀਸ ਨੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਸਵੀਰ ਸਿੰਘ ਜਾਨ ਮਾਹਲ ਯੂ ਟਿਊਬਰ ਨੇ ਦੱਸਿਆ ਕਿ ਸਤਨਾਮ ਸਿੰਘ ਦੇ ਸਹਿਪਾਠੀਆਂ ਤੇ ਮਿੱਤਰਾਂ ਕੋਲੋਂ ਵੀ ਪਤਾ ਕੀਤਾ ਪਰ ਉਹ ਕਿਸੇ ਕੋਲ ਨਹੀਂ ਗਿਆ। ਮਿਲੀ ਜਾਣਕਾਰੀ ਅਨੁਸਾਰ ਉਸ ਦੇ ਮੋਬਾਇਲ ਦੀ ਲੋਕੇਸ਼ਨ ਤੋਂ ਪਤਾ ਲੱਗਿਆ ਹੈ ਕਿ ਉਸ ਦਾ ਫੋਨ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਬੰਦ ਹੋਇਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement