ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਟਿਆਰਾਂ ਨੇ ਗਿੱਧਾ ਅਤੇ ਪੀਂਘਾਂ ਝੂਟ ਕੇ ਤੀਆਂ ਮਨਾਈਆਂ

08:01 AM Aug 08, 2024 IST
ਤੀਜ ਤਿਉਹਾਰ ਮੌਕੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ। -ਫੋਟੋ: ਫਰਿੰਦਰ ਗੁਲਿਆਨੀ

ਪੱਤਰ ਪ੍ਰੇਰਕ
ਨਰਾਇਣਗੜ੍ਹ, 7 ਅਗਸਤ
ਹਰਿਆਲੀ ਸੱਭਿਆਚਾਰ ਨੂੰ ਸੰਭਾਲਦਾ ਹਰਿਆਲੀ ਤੀਜ ਦਾ ਤਿਉਹਾਰ ਇੱਥੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁਟਿਆਰਾਂ ਨੇ ਗਿੱਧਾ ਪਾਇਆ ਅਤੇ ਪੀਂਘਾਂ ਝੂਟੀਆਂ। ਇਸ ਮੌਕੇ ਸੀਮਾ ਕਾਲੜਾ, ਅਮਨਦੀਪ ਕੌਰ, ਯਸ਼ਿਕਾ ਚਾਨਣਾ ਆਦਿ ਨੇ ਕਿਹਾ ਕਿ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਸੱਭਿਆਚਾਰ ਨੂੰ ਸਮਝਾਉਣਾ ਅਤੇ ਤੀਜ ਦੇ ਰੂਪ ਵਿਚ ਹਰਿਆਲੀ ਨੂੰ ਬਰਕਰਾਰ ਰੱਖਣਾ ਹੈ ਅਤੇ ਸਾਨੂੰ ਇਸ ਸੰਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਸੱਭਿਆਚਾਰ ਨਾਲ ਜੁੜ ਸਕਣ।
ਉਨ੍ਹਾਂ ਕਿਹਾ ਕਿ ਤੀਜ ਦਾ ਤਿਉਹਾਰ ਭਗਵਾਨ ਮਹਾਦੇਵ ਭਾਵ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਨੂੰ ਸਮਰਪਿਤ ਹੈ। ਸਨਾਤਨ ਧਰਮ ਅਨੁਸਾਰ ਇਸ ਦਿਨ ਭੋਲੇਨਾਥ ਅਤੇ ਮਾਤਾ ਪਾਰਬਤੀ ਦੀ ਪੂਜਾ ਬਹੁਤ ਫਲਦਾਇਕ ਹੁੰਦੀ ਹੈ। ਬਹੁਤ ਸਾਰੀਆਂ ਔਰਤਾਂ ਤੀਜ ਦੇ ਮੌਕੇ ’ਤੇ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਭਗਵਾਨ ਸ਼ਿਵ ਦੀ ਪੂਜਾ ਕਰਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ।
ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਅਤੇ ਨ੍ਰਿਤ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਨਿਸ਼ਾ, ਦਿਵਿਆ, ਸ਼ਰਗਮ, ਮਮਤਾ, ਰੀਟਾ, ਜੈਸਮੀਨ, ਪ੍ਰਭਲੀਨ, ਲਾਲੀਮਾ, ਕੰਚਨ, ਰੀਨਾ, ਜਸਬੀਰ, ਆਂਚਲ, ਦਿਵਿਆ ਸੇਠੀ, ਜੋਤੀ ਹਾਜ਼ਰ ਸਨ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਡੀਏਵੀ ਸੈਨਟੈਰੀ ਪਬਲਿਕ ਸਕੂਲ ਦੇ ਵਿਹੜੇ ਵਿਚ ਹਰਿਆਲੀ ਤੀਜ ਦੇ ਤਿਉਹਾਰ ਮੌਕੇ ਜਮਾਤ ਪੱਧਰ ’ਤੇ ਵੱਖ-ਵੱਖ ਪ੍ਰਤੀਯੋਗਤਾਵਾਂ ਤੇ ਸੰਸਕ੍ਰਿਤੀ ਗਤੀਵਿਧੀਆਂ ਕਰਵਾਈਆਂ ਗਈਆਂ। ਨਰਸਰੀ ਤੇ ਕੇਜੀ ਦੇ ਛੋਟੇ ਛੋਟੇ ਬੱਚਿਆਂ ਨੇ ਆਪਣੇ ਅਧਿਆਪਕਾਂ ਨਾਲ ਤੀਜ ਦੇ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਸਕੂਲ ਵਿਚ ਝੂਲੇ ਲਾਏ ਗਏ ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ। ਵਿਦਿਆਰਥੀਆਂ ਨੇ ਸਾਵਣ ਦੇ ਗੀਤਾਂ ’ਤੇ ਖੂਬ ਨ੍ਰਿਤ ਕੀਤਾ ਤੇ ਸਾਵਣ ਮਹੀਨੇ ਦੇ ਵਿਅੰਜਨ ਜਲੇਬੀ, ਫਿਰਨੀ, ਘੇਵਰ ਆਦਿ ਦਾ ਆਨੰਦ ਮਾਣਿਆ। ਜਮਾਤ ਪਹਿਲੀ ਤੇ ਦੂਜੀ ਦੇ ਵਿਦਿਆਰਥੀਆਂ ਲਈ ਸਾਵਣ ਤੇ ਤੀਜ ਸਬੰਧੀ ਕਵਿਤਾ ਗਾਇਨ ਪ੍ਰਤੀਯੋਗਤਾ ਕਰਾਈ।
ਕਲਾਸ ਤੀਜੀ ਤੋਂ ਪੰਜਵੀਂ ਤਕ ਦੇ ਵਿਦਿਆਰਥੀਆਂ ਨੇ ਅੱਗ ਰਹਿਤ ਮਿਸ਼ਠਾਨ ਬਣਾਓ ਪ੍ਰਤੀਯੋਗਤਾ , ਕਲਾਸ ਛੇਵੀਂ ਤੋਂ ਦਸਵੀਂ ਤਕ ਦੇ ਵਿਦਿਆਰਥੀਆਂ ਨੇ ਮਹਿੰਦੀ ਦੇ ਸੁੰਦਰ ਸੁੰਦਰ ਡਿਜ਼ਾਇਨ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਜੀਵਨ ਸ਼ਰਮਾ ਨੇ ਸਭ ਨੂੰ ਤੀਜ ਦੀ ਵਧਾਈ ਦਿੱਤੀ। ਇਸ ਮੌਕੇ ਜਮਾਤ ਪਹਿਲੀ ਤੇ ਦੂਜੀ ਵਿੱਚ ਕਵਿਤਾ ਗਾਇਨ ਦੌਰਾਨ ਅਸ਼ਵੀ , ਸ਼ੰਭਵੀਰ ਤੇ ਪ੍ਰਦੂਮਣ ਨੇ ਪਹਿਲਾ, ਦਿਨਸ਼, ਯੋਹਾਨ ਤੇ ਹਰਗੁਣ ਨੇ ਦੂਜਾ, ਮੁਦੁਲ,ਅਨਿਕਾ ਤੇ ਤਨਿਸ਼ ਨੇ ਤੀਜਾ, ਜਮਾਤ ਦੂਜੀ ਵਿੱਚ ਆਇਰਨ, ਯਸ਼ਵੀ ਤੇ ਮਨਵੀਰ ਨੇ ਪਹਿਲਾ, ਅਵਨੀਤ ਕੌਰ, ਰਿਸ਼ਭ ਨੇ ਦੂੁਜਾ, ਨਵਿਆ ਤੇ ਸ਼ਰੇਯਾ ਨੇ ਤੀਜਾ, ਮਹਿੰਦੀ ਪ੍ਰਤੀਯੋਗਤਾ ਵਿੱਚ ਜਮਾਤ ਛੇਵੀਂ ਦੀ ਹੇਮਨ ਨੇ ਪਹਿਲਾ, ਕਨਿਸ਼ਕ ਨੇ ਦੂਜਾ ਤੇ ਜਸ਼ਨਪ੍ਰੀਤ ਨੇ ਤੀਜਾ, ਸੱਤਵੀਂ ਜਮਾਤ ਵਿੱਚ ਤ੍ਰਿਪਤੀ ਨੇ ਪਹਿਲਾ, ਭੂਮੀ ਤੇ ਕ੍ਰਿਤਕਾ ਨੇ ਦੂਜਾ ਤੇ ਤੀਜਾ, ਅੱਠਵੀਂ ਜਮਾਤ ਵਿੱਚ ਗੁਰਨੂਰ ਨੇ ਪਹਿਲਾ, ਅਸ਼ਮੀਤ ਨੇ ਦੂਜਾ, ਪ੍ਰੀਤ ਨੇ ਤੀਜਾ, ਨੌਵੀਂ ਵਿੱਚ ਤਾਨਿਆ ਨੇ ਪਹਿਲਾ, ਨਮਨ ਨੇ ਦੂਜਾ, ਚੇਤਨਾ ਨੇ ਤੀਜਾ, ਦਸਵੀਂ ਜਮਾਤ ਵਿੱਚ ਦੀਪਿਕਾ ਨੇ ਪਹਿਲਾ, ਅਨਮੋਲ ਨੇ ਦੂਜਾ, ਤੇਜਸਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

Advertisement

Advertisement