ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਸ ਖੋਹ ਕੇ ਫਰਾਰ ਹੋਇਆ ਨੌਜਵਾਨ ਦੁਕਾਨਦਾਰਾਂ ਨੇ ਫੜਿਆ

08:36 AM Aug 08, 2023 IST

ਸ਼ਾਹਬਾਦ ਮਾਰਕੰਡਾ: ਇੱਥੇ ਘੁਮਿਆਰਾਂ ਵਾਲੀ ਗਲੀ ’ਚ ਮਹਿਲਾ ਦਾ ਪਰਸ ਖੋਹ ਕੇ ਫਰਾਰ ਹੋਏ ਨੌਜਵਾਨ ਨੂੰ ਜਗਦੀਸ਼ ਮਾਰਗ ਦੇ ਦੁਕਾਨਦਾਰਾਂ ਨੇ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਮੁਲਜ਼ਮ ਦੀ ਪਛਾਣ ਬੰਟੀ ਵਾਸੀ ਪੱਟੀ ਸ਼ਹਿਜਾਦ ਪੁਰ ਦੇ ਰੂਪ ਵਿਚ ਹੋਈ ਹੈ, ਜਿਸ ਤੋਂ ਪੁਲੀਸ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਜਗਦੀਸ਼ ਮਾਰਗ ਵਾਸੀ ਮਹਿਲਾ ਹੈਪੀ ਨੇ ਕਿਹਾ ਕਿ ਉਹ ਦੁਪਿਹਰ ਨੂੰ ਦੋ ਵਜੇ ਦੇ ਕਰੀਬ ਗੁਰਦੁਆਰੇ ਤੋਂ ਵਾਪਸ ਘਰ ਆ ਰਹੀ ਸੀ। ਜਦ ਉਹ ਘੁਮਿਆਰਾਂ ਵਾਲੀ ਗਲੀ ਕੋਲ ਪੁੱਜੀ ਤਾਂ ਪਿਛੋਂ ਇਕ ਨੌਜਵਾਨ ਆਇਆ ਤੇ ਉਸ ਦੇ ਹੱਥ ’ਚੋਂ ਪਰਸ ਖੋਹ ਕੇ ਫਰਾਰ ਹੋ ਗਿਆ। ਉਥੇ ਖੜ੍ਹੇ ਕੁਝ ਲੜਕੇ ਉਸ ਨੌਜਵਾਨ ਦੇ ਪਿਛੇ ਦੌੜ ਪਏ, ਜਿਸ ਨੂੰ ਦੁਰਗਾ ਮੰਦਿਰ ਕੋਲ ਕਾਬੂ ਕਰ ਲਿਆ ਤੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਮਹੇਸ਼ ਕੁਮਾਰ ਮੌਕੇ ’ਤੇ ਆਏ ਤੇ ਨੌਜਵਾਨ ਨੂੰ ਚੌਮੀ ਲੈ ਗਏ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement

Advertisement