ਜਗਰਾਤੇ ’ਤੇ ਗਿਆ ਨੌਜਵਾਨ ਲਾਪਤਾ
07:25 AM Sep 06, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਸਤੰਬਰ
ਥਾਣਾ ਟਿੱਬਾ ਦੇ ਇਲਾਕੇ ਮੁਹੱਲਾ ਅਟੱਲ ਨਗਰ ਵਿੱਚ ਜਗਰਾਤੇ ’ਤੇ ਗਿਆ ਇੱਕ ਨੌਜਵਾਨ ਲਾਪਤਾ ਹੋ ਗਿਆ ਹੈ। ਇਸ ਸਬੰਧੀ ਵਿਜੈ ਭੱਲਾ ਵਾਸੀ ਅਮਲਤਾਸ਼ ਇਨਕਲੇਵ, ਭੱਟੀਆਂ ਬੇਟ ਨੇ ਦੱਸਿਆ ਕਿ ਉਸਦਾ ਭਰਾ ਸੰਜੇ ਭੱਲਾ ਅਟੱਲ ਨਗਰ ਵਿੱਚ ਜਗਰਾਤਾ ’ਤੇ ਗਿਆ ਸੀ, ਪਰ ਘਰ ਵਾਪਸ ਨਹੀਂ ਆਇਆ। ਉਸਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲਿਆ। ਉਸਨੇ ਸ਼ੱਕ ਪ੍ਰਗਟ ਕੀਤਾ ਕਿ ਕਿਸੇ ਵਿਅਕਤੀ ਨੇ ਉਸਨੂੰ ਨਿੱਜੀ ਸਵਾਰਥ ਲਈ ਆਪਣੀ ਨਾਜਾਇਜ਼ ਹਿਰਾਸਤ ਵਿੱਚ ਕਿਧਰੇ ਲੁਕਾਕੇ ਰੱਖਿਆ ਹੋਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement