For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਨੂੰ ਭਜਾ-ਭਜਾ ਕੇ ਕੁੱਟਿਆ

07:07 AM Mar 30, 2024 IST
ਨੌਜਵਾਨ ਨੂੰ ਭਜਾ ਭਜਾ ਕੇ ਕੁੱਟਿਆ
Advertisement

ਪੱਤਰ ਪ੍ਰੇਰਕ
ਲੰਬੀ, 29 ਮਾਰਚ
ਪਿੰਡ ਵੜਿੰਗਖੇੜਾ ਵਿੱਚ ਇੱਕ ਕਾਰ ਅਤੇ ਦੋ ਮੋਟਰਸਾਈਕਲਾਂ ’ਤੇ ਸਵਾਰ 6-7 ਅਣਪਛਾਤੇ ਨੌਜਵਾਨਾਂ ਵੱਲੋਂ ਅੱਜ ਇੱਕ ਨੌਜਵਾਨ ਨੂੰ ਭਜਾ-ਭਜਾ ਕੇ ਉਸਦੀ ਕੁੱਟ-ਮਾਰ ਕੀਤੀ ਗਈ। ਘਟਨਾ ਤਹਿਤ ਗੋਲੀ ਚੱਲਣ ਦੀ ਆਵਾਜ਼ ਆਉਣ ਦੇ ਦੋਸ਼ ਡੀਐੱਸਪੀ ਲੰਬੀ ਦੀ ਪੜਤਾਲ ਵਿੱਚ ਸਾਬਤ ਨਹੀਂ ਹੋਏ। ਪੀੜਤ ਦੇ ਚਾਚਾ ਮਨੋਹਰ ਲਾਲ ਮੁਤਾਬਕ ਹਮਲਾਵਰ ਵਿਸ਼ਾਲ ਨੂੰ ਕਥਿਤ ਅਗਵਾ ਕਰਨ ਆਏ ਸਨ। ਹਮਲਾਵਰਾਂ ਤੋਂ ਬਚਣ ਲਈ ਵਿਸ਼ਾਲ ਇੱਕ-ਦੋ ਘਰਾਂ ’ਚ ਵੜਿਆ, ਪਰ ਹਮਲਾਵਰਾਂ ਨੇ ਘਰਾਂ ਤੱਕ ਵੜ ਕੇ ਉਸਦੀ ਕੁੱਟਮਾਰ ਕੀਤੀ। ਸੂਚਨਾ ਮਿਲਣ ’ਤੇ ਲੰਬੀ ਦੇ ਡੀਐੱਸਪੀ ਫਤਿਹ ਸਿੰਘ ਵੀ ਅਮਲੇ ਸਮੇਤ ਮੌਕੇ ’ਤੇ ਪੁੱਜ ਗਏ। ਪੁਲੀਸ ਨੂੰ ਘਟਨਾਕ੍ਰਮ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਮਨੋਹਰ ਲਾਲ ਨੇ ਦੱਸਿਆ ਕਿ 24 ਸਾਲਾ ਵਿਸ਼ਾਲ ਖੇਤੀਬਾੜੀ ’ਚ ਹੱਥ ਵੰਡਾਉਂਦਾ ਹੈ। ਅੱਜ ਉਹ ਆਪਣੇ ਬੱਚੇ ਲਈ ਕਰਿਆਣਾ ਦੁਕਾਨ ’ਤੇ ਡਾਇਪਰ ਲੈਣ ਜਾ ਰਿਹਾ ਸੀ ਕਿ ਰਾਹ ਵਿੱਚ ਕਾਰ ਅਤੇ ਦੋ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਗਲੇ ਤੋਂ ਫੜ ਲਿਆ। ਉਹ ਦੌੜ ਪਿਆ ਤਾਂ ਹਮਲਾਵਰਾਂ ਨੇ ਵਾਰ-ਵਾਰ ਪਿੱਛਾ ਕਰ ਕੇ ਉਸਦੀ ਕਾਫ਼ੀ ਕੁੱਟਮਾਰ ਕੀਤੀ। ਉਸ ਨੇ ਕਿਹਾ ਕਿ ਜੇਕਰ ਪਿੰਡ ਵਾਸੀ ਨਾ ਹੁੰਦੇ ਤਾਂ ਉਹ ਵਿਸ਼ਾਲ ਨੂੰ ਕਥਿਤ ਅਗਵਾ ਕਰਕੇ ਲੈ ਜਾਂਦੇ। ਮਨੋਹਰ ਲਾਲ ਮੁਤਾਬਕ ਵਿਸ਼ਾਲ ਦਾ ਕਿਸੇ ਨਾਲ ਵਿਵਾਦ ਨਹੀਂ ਹੈ। ਹਮਲਾਵਰਾਂ ’ਚੋਂ ਇੱਕ ਜਣੇ ਦੀ ਸਕਤਾਖੇੜਾ ਵਾਸੀ ਵਜੋਂ ਸ਼ਨਾਖ਼ਤ ਹੋਈ ਹੈ। ਲੰਬੀ ਦੇ ਡੀਐੱਸਪੀ ਫਤਿਹ ਸਿੰਘ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਮਾਮਲਾ ਆਪਸੀ ਰੰਜਿਸ਼ ਤੇ ਇਮੀਗ੍ਰੇਸ਼ਨ ਆਦਿ ਨਾਲ ਜੁੜਿਆ ਜਾਪਦਾ ਹੈ। ਦੋਵੇਂ ਧਿਰਾਂ ਨੂੰ ਕੱਲ੍ਹ ਪੜਤਾਲ ਲਈ ਬੁਲਾਇਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×