ਮਾਮੂਲੀ ਗੱਲ ਨੂੰ ਲੈ ਕੇ ਨੌਜਵਾਨ ਨੇ ਦੋਸਤ ਨੂੰ ਗੋਲੀ ਮਾਰੀ
08:42 AM Jan 05, 2024 IST
ਨਵੀਂ ਦਿੱਲੀ, 4 ਜਨਵਰੀ
ਉੱਤਰ-ਪੂਰਬੀ ਦਿੱਲੀ ਦੇ ਨਿਊ ਉਸਮਾਨਪੁਰ ਖੇਤਰ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਇੱਕ 36 ਸਾਲਾ ਵਿਅਕਤੀ ਨੂੰ ਉਸ ਦੇ ਦੋਸਤ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਪੀੜਤ ਦੀ ਪਛਾਣ ਨਵੀਲ ਵਜੋਂ ਹੋਈ ਹੈ। ਉਹ ਨਿਊ ਉਸਮਾਨਪੁਰ ਦੇ ਗੌਤਮ ਵਿਹਾਰ ਵਿੱਚ ਰਹਿੰਦਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਨਵੀਲ ਆਪਣੇ ਦੋਸਤਾਂ ਸਾਦਿਕ (30) ਅਤੇ ਨਦੀਮ ਖਾਨ (30) ਨਾਲ ਆਪਣੇ ਘਰ ਦੇ ਬਾਹਰ ਬੈਠਾ ਸੀ। ਇਸ ਦੌਰਾਨ ਨਦੀਮ ਦਾ ਛੋਟਾ ਭਰਾ ਜੁਨੈਦ (25) ਦੇਸੀ ਪਿਸਤੌਲ ਲੈ ਕੇ ਆ ਗਿਆ। ਆਪਣੀ ਪਿਸਤੌਲ ਦਿਖਾਉਣ ਲਈ ਉਸ ਨੇ ਜ਼ਮੀਨ ’ਤੇ ਗੋਲੀ ਮਾਰੀ, ਜਿਸ ਕਾਰਨ ਸਾਦਿਕ ਅਤੇ ਨਦੀਮ ਦੇ ਪੈਰਾਂ ਦੀਆਂ ਉਂਗਲਾਂ ਅਤੇ ਲੱਤਾਂ ’ਤੇ ਗੋਲੀਆਂ ਦੇ ਛਰੇ ਲੱਗੇ। ਇਸ ਮਗਰੋਂ ਨਵੀਲ ਦਾ ਜੁਨੈਦ ਨਾਲ ਝਗੜਾ ਹੋ ਗਿਆ ਤੇ ਜੁਨੈਦ ਨੇ ਗੁੱਸੇ ’ਚ ਆ ਕੇ ਨਵੀਲ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਖੱਬੇ ਪੱਟ ’ਤੇ ਲੱਗੀ। -ਪੀਟੀਆਈ
Advertisement
Advertisement