For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਨੇ ਹੋਟਲ ਦੇ ਕਮਰੇ ’ਚੋਂ ਛਾਲ ਮਾਰੀ

07:55 AM Jun 21, 2024 IST
ਨੌਜਵਾਨ ਨੇ ਹੋਟਲ ਦੇ ਕਮਰੇ ’ਚੋਂ ਛਾਲ ਮਾਰੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੂਨ
ਸਨਅਤੀ ਸ਼ਹਿਰ ਦੇ ਬੱਸ ਅੱਡੇ ਨਜ਼ਦੀਕ ਕੇ-7 ਇਨ ’ਚ ਇੱਕ ਨੌਜਵਾਨ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਉਸਦੇ ਸਿਰ ਅਤੇ ਹੱਥਾਂ ਪੈਰਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਹਾਲਤ ’ਚ ਲੜਕੇ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਲੜਕਾ ਹੋਟਲ ’ਚ ਆਪਣੀ ਦੋਸਤ ਦੇ ਨਾਲ ਆਇਆ ਸੀ। ਦੋਹਾਂ ’ਚ ਕਿਸੇ ਗੱਲ ਤੋਂ ਵਿਵਾਦ ਹੋ ਗਿਆ। ਮਾਮਲਾ ਏਨਾ ਵੱਧ ਗਿਆ ਕਿ ਲੜਕੇ ਨੇ ਚਾਕੂ ਨਾਲ ਲੜਕੀ ’ਤੇ ਵਾਰ ਕਰ ਦਿੱਤਾ। ਉਸ ਦੇ ਚਿਹਰੇ ’ਤੇ ਉਸ ਨੇ ਥੱਪੜ ਅਤੇ ਮੁੱਕੇ ਵੀ ਮਾਰੇ ਤੇ ਉਸ ’ਤੇ ਚਾਕੂ ਨਾਲ ਵਾਰ ਵੀ ਕੀਤਾ ਗਿਆ। ਪ੍ਰੇਮਿਕਾ ਨੇ ਜਦੋਂ ਉਸ ਦਾ ਵਿਰੋਧ ਕੀਤਾ ਤਾਂ ਲੜਕੇ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂਂ ਛਾਲ ਮਾਰ ਦਿੱਤੀ। ਹੋਟਲ ਦੇ ਕਮਰੇ ’ਚ ਰੌਲਾ ਸੁਣ ਕੇ ਆਪ-ਪਾਸ ਦੇ ਲੋਕ ਇਕੱਠੇ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੇ ਨਾਲ ਜੋ ਲੜਕੀ ਹੋਟਲ ’ਚ ਠਹਿਰਣ ਲਈ ਆਈ ਸੀ, ਉਸ ਦਾ 10 ਦਿਨ ਪਹਿਲਾਂ ਹੀ ਕਿਸੇ ਹੋਰ ਨਾਲ ਵਿਆਹ ਹੋਇਆ ਸੀ। ਜ਼ਖਮੀ ਲੜਕੇ ਦੀ ਪਛਾਣ ਹਰਮੀਤ ਸਿੰਘ ਹੈਪੀ ਵਾਸੀ ਫੀਲਡਗੰਜ ਤੇ ਮਹਿਲਾ ਦੀ ਪਛਾਣ ਢੋਲੇਵਾਲ ਵਾਸੀ ਵਜੋ ਹੋਈ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਡਵੀਜ਼ਨ ਨੰਬਰ 5 ਅਤੇ ਚੌਕੀ ਬੱਸ ਅੱਡੇ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਨੌਜਵਾਨ ਵੱਲੋਂ ਹੋਟਲ ਬੁਕਿੰਗ ਕਰਦੇ ਸਮੇਂ ਦਿੱਤੇ ਪਛਾਣ ਪੱਤਰ ਰਾਹੀਂ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਬੱਸ ਅੱਡਾ ਪੁਲੀਸ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਕਿਹਾ ਕਿ ਲੜਕਾ ਤੇ ਲੜਕੀ ਦੋਵੇਂ ਹੀ ਵਿਆਹ ਹੋਏ ਸਨ। ਦੋਵਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਹਨ। ਔਰਤ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ। ਝਗੜੇ ਦਾ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

Advertisement

Advertisement
Advertisement
Author Image

joginder kumar

View all posts

Advertisement