ਨੌਜਵਾਨ ਨੇ ਫਾਹਾ ਲਿਆ
10:37 AM Mar 22, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਮਾਰਚ
ਥਾਣਾ ਡਿਵੀਜ਼ਨ ਨੰਬਰ-6 ਦੇ ਇਲਾਕੇ ਗਿੱਲ ਰੋਡ ਚੇਤ ਸਿੰਘ ਨਗਰ ਵਿੱਚ ਪਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਆਸ਼ੀਆਨਾ ਐਨਕਲੇਵ ਗਣੇਸ਼ ਨਗਰ 33 ਫੁੱਟਾ ਰੋਡ ਮੁੰਡੀਆਂ ਕਲਾਂ ਵਾਸੀ ਵਿਜੈ ਕੁਮਾਰ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਭੁਪਿੰਦਰਾ ਪ੍ਰਤਾਪ ਸਿੰਘ (27) ਨੇ ਗਲੀ ਨੰਬਰ-2 ਨੇੜੇ ਨੀਟਾ ਜਿਊਲਰਜ਼ ਗਿੱਲ ਰੋਡ ਚੇਤ ਸਿੰਘ ਨਗਰ ’ਚ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਵਿਜੈ ਨੇ ਦੱਸਿਆ ਇਸ ਦੀ ਵਜ੍ਹਾ ਰੰਜ਼ਿਸ਼ ਹੈ। ਆਰਸੀ ਬਾਬੂ ਅਤੇ ਉਸ ਦੇ ਸਾਥੀ ਭੁਪਿੰਦਰ ਨੂੰ ਪ੍ਰੇਸ਼ਾਨ ਕਰਦੇ ਸਨ। ਥਾਣੇਦਾਰ ਦਿਲਬਾਗ ਰਾਏ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਭੁਪਿੰਦਰਾ ਪ੍ਰਤਾਪ ਸਿੰਘ ਦੇ ਮੋਬਾਈਲ ਫੋਨ ਸਣੇ ਹਿੰਦੀ ’ਚ ਹੱਥ ਲਿਖਤ ਵਰਕਾ ਮਿਲਿਆ ਹੈ ਜੋ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement