ਕੋਟਲਾ ਸੂਰਜ ਮੱਲ ’ਚ ਨੌਜਵਾਨ ਨੇ ਗਾਰਡਰ ਨਾਲ ਫਾਹਾ ਲਿਆ
08:07 AM Jul 28, 2024 IST
ਸ਼ਾਹਕੋਟ (ਪੱਤਰ ਪ੍ਰੇਰਕ)
Advertisement
ਨਜ਼ਦੀਕੀ ਪਿੰਡ ਕੋਟਲਾ ਸੂਰਜ ਮੱਲ ਵਿੱਚ ਇਕ ਨੌਜਵਾਨ ਨੇ ਘਰ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਸਪ੍ਰੀਤ ਸਿੰਘ ਉਰਫ ਕਾਲੂ (16) ਪੁੱਤਰ ਪਾਲ ਸਿੰਘ ਵਾਸੀ ਕੋਟਲਾ ਸੂਰਜ ਮੱਲ ਦੇ ਸਾਰੇ ਪਰਿਵਾਰਕ ਮੈਂਬਰ ਘਰ ਵਿੱਚ ਨਹੀਂ ਸਨ। ਕਾਲੂ ਘਰ ਵਿਚ ਇਕੱਲਾ ਸੀ। ਕਾਲੂ ਨੇ ਘਰ ਦਾ ਕਮਰਾ ਬੰਦ ਕਰਕੇ ਕਮਰੇ ਦੇ ਗਾਰਡਰ ਨਾਲ ਫਾਹਾ ਲੈ ਲਿਆ। ਮ੍ਰਿਤਕ ਦੀ ਭੈਣ ਜਦੋਂ ਘਰ ਵਿਚ ਆਈ ਤਾਂ ਉਸ ਨੇ ਦਰਵਾਜ਼ੇ ਨੂੰ ਬਹੁਤ ਖੜਕਾਇਆ, ਜਦੋਂ ਅੰਦਰੋਂ ਦਰਵਾਜਾ ਨਾ ਖੁੱਲ੍ਹਾ ਤਾਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕਾਂ ਨੇ ਆ ਕੇ ਦਰਵਾਜ਼ਾ ਪੁੱਟਿਆ। ਅੰਦਰ ਕਾਲੂ ਗਾਰਡਰ ਨਾਲ ਲਟਕ ਰਿਹਾ ਸੀ। ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰਿਆ ਗਿਆ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਜਾਂਚ ਅਧਿਕਾਰੀ ਏਐੱਸਆਈ ਸਰਵਣ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement